ਮਾ. ਕੁਲਵੰਤ ਸਿੰਘ ਦੇ ਅਕਾਲ ਚਲਾਣੇ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ ਮਾ. ਕੁਲਵੰਤ ਸਿੰਘ ਦੇ ਅਕਾਲ ਚਲਾਣੇ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ
Publish Date: Thu, 15 Oct 2026 07:03 PM (IST)
Updated Date: Thu, 15 Oct 2026 07:06 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਪਿੰਡ ਛੰਨੀ ਨੰਦ ਸਿੰਘ ਦੇ ਵਸਨੀਕ ਸੇਵਾ ਮੁਕਤ ਮਾਸਟਰ ਕੁਲਵੰਤ ਸਿੰਘ (61), ਜੋ ਬੀਤੇ ਦਿਨੀਂ ਖੇਤਾਂ ਵਿੱਚ ਪਾਣੀ ਵਾਲੇ ਇੰਜਣ ਨਾਲ ਵਾਪਰੇ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਜ਼ੇਰੇ ਇਲਾਜ ਸਨ, ਦੇ ਅਕਾਲ ਚਲਾਣੇ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਦੇਹਾਂਤ ’ਤੇ ਅਧਿਆਪਕ ਸਫ਼ਾ ਸਮੇਤ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪਰਿਵਾਰ ਅਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਕੁਲਵੰਤ ਸਿੰਘ ਦੇ ਅਕਾਲ ਚਲਾਣੇ ’ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਵਿੰਦਰ ਸਿੰਘ ਚੱਕ, ਬਿਕਰਮ ਸਿੰਘ ਅੱਲ੍ਹਾ ਬਖ਼ਸ਼, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਵਰਿੰਦਰ ਲਗਵਾਲ, ਆਸਾ ਸਿੰਘ ਕੋਲੀਆਂ, ਨਰਿੰਦਰ ਸਿੰਘ ਗੋਲੀ, ਸਾਬਕਾ ਹਲਕਾ ਇੰਚਾਰਜ ਪ੍ਰੋ. ਜੀ.ਐੱਸ. ਮੁਲਤਾਨੀ, ਮਾਸਟਰ ਬਸੰਤ ਸਿੰਘ ਕੋਟਲੀ, ਜੋਗਿੰਦਰ ਸਿੰਘ ਛੰਨੀ, ਦਰਸ਼ਨ ਸਿੰਘ ਛੰਨੀ, ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਦੇ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ, ਯੂਥ ਕਾਂਗਰਸ ਦੇ ਸੂਬਾਈ ਮੀਤ ਪ੍ਰਧਾਨ ਪਰਮਵੀਰ ਸਿੰਘ ਢਾਡੇਕਟਵਾਲ, ਕਿਸਾਨ ਆਗੂ ਅਵਤਾਰ ਸਿੰਘ ਬੌਬੀ, ਹਰਪਾਲ ਸਿੰਘ, ਭਾਜਪਾ ਆਗੂ ਸੁਨੀਲ ਕੁਮਾਰ ਡਿੰਪੀ ਅਤੇ ਨਿਰਮਲ ਸਿੰਘ ਛੰਨੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਮਾਸਟਰ ਕੁਲਵੰਤ ਸਿੰਘ ਆਪਣੇ ਪਿੱਛੇ ਧਰਮਪਤਨੀ ਜਸਵਿੰਦਰ ਕੌਰ, ਬੇਟਾ ਅਬਨਿੰਦਰ ਸਿੰਘ ਅਤੇ ਬੇਟੀ ਮਨਿੰਦਰਜੀਤ ਕੌਰ ਛੱਡ ਗਏ ਹਨ। ਇਸ ਸਮੇਂ ਬਲਜੀਤ ਸਿੰਘ ਛੰਨੀ ਨੰਦ ਸਿੰਘ ਨੇ ਦੱਸਿਆ ਕਿ ਸਵ. ਮਾਸਟਰ ਕੁਲਵੰਤ ਸਿੰਘ ਨਮਿਤ ਭੋਗ ਤੇ ਅੰਤਿਮ ਅਰਦਾਸ 21 ਅਕਤੂਬਰ ਨੂੰ ਪਿੰਡ ਛੰਨੀ ਨੰਦ ਸਿੰਘ ਵਿਖੇ ਕਰਵਾਈ ਜਾਵੇਗੀ।