- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਬੰਦ ਦੀ ਕਾਲ ’ਤੇ ਅੱਡਾ ਭੂੰਗਾ ਵਿਖੇ ਵੱਖ ਵੱਖ ਪਾਰਟੀ ਦੇ ਵਰਕਰਾਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਪਰਵਿੰਦਰ ਸਿੰਘ ਝੋਟਾ ਦੇ ਕਤਲ ਸਬੰਧ‘ਚ ਕੱਲ ਪੰਜਾਬ ਬੰਦ ਦੀ ਕਾਲ ’ਤੇ ਅੱਡਾ ਭੂੰਗਾ ਵਿਖੇ ਵੱਖ ਵੱਖ ਪਾਰਟੀ ਦੇ ਵਰਕਰਾਂ, ਕਿਸਾਨ ਯੂਨੀਅਨ ਅਤੇ ਐੱਨਜੀਓ ਦੇ ਅਹੁਦੇਦਾਰਾਂ ਵੱਲੋਂ ਮੇਨ ਰੋਡ ’ਤੇ ਧਰਨਾ ਲਗਾਇਆ ਗਿਆ। ਸਵੇਰ ਦੇ ਸਮੇ ਹੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਪ੍ਰਦਰਸ਼ਨਕਾਰੀਆਂ ਨੇ ਰੋਸ ਧਰਨੇ ਦੀ ਸ਼ੁਰੂਆਤ ਕਰਦੇ ਹੋਏ ਭੂੰਗਾ ’ਚ ਰੋਸ ਮਾਰਚ ਕੱਢਿਆ। ਇਸ ਦੌਰਾਨ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਆਰੇਬਾਜ਼ੀ ਕਰਦੇ ਹੋਏ ਮਨਿੰਦਰ ਸਿੰਘ ਟਿੰਮੀ ਸ਼ਾਹੀ ਬਲਾਕ ਕਾਂਗਰਸੀ ਪ੍ਰਧਾਨ ਭੂੰਗਾ, ਕਾਮਰੇਡ ਭੁਪਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ, ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਤਾਂਕਾਰੀ ਸੁਸਾਇਟੀ ਪੰਜਾਬ, ਮਦਨ ਸਿੰਘ ਮੂਸਾ ਪੁਨਰ ਸੁਰਜੀਤ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਵਿਚ ਲਾਅ ਆਰਡਰ ਦੀ ਸਥਿਤੀ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ ਅਤੇ ਜੋ ਵੀ ਨਸ਼ਿਆਂ ਵਿਰੁੱਧ ਕੋਈ ਬੋਲਦਾ ਹੈ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਦਿਨੋਂ-ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ। ਇਹ ਰੋਸ ਧਰਨਾ ਪਹਿਲਾਂ ਮੇਨ ਸੜਕ ਦੇ ਅੱਧੇ ਹਿੱਸੇ ਵਿਚ ਲਗਾਇਆ ਗਿਆ ਸੀ ਪਰ ਜਦੋਂ ਪ੍ਰਦਰਸ਼ਨਕਾਰੀਆਂ ਨੇ ਚੱਕਾ ਜਾਮ ਕਰ ਦਿੱਤਾ ਤਾਂ ਫਿਰ ਪੁਲਿਸ ਅਧਿਕਾਰੀ ਮੁਸ਼ਤੈਦੀ ਦਿਖਾਉਂਦੇ ਹੋਏ ਮੋਹਰਲੀ ਕਤਾਰ ਦੇ 8-10 ਪ੍ਰਦਰਸ਼ਨਕਾਰੀਆਂ ਨੂੰ ਸਾਢੇ 12 ਵਜੇ ਦੇ ਕਰੀਬ ਡਿਟੇਨ ਕਰ ਕੇ ਗੱਡੀ ਵਿਚ ਬਿਠਾ ਕੇ ਲੈ ਗਏ ਅਤੇ 3 ਵਜੇ ਦੇ ਕਰੀਬ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਮੁੜ ਧਰਨੇ ਵਿਚ ਸ਼ਾਮਲ ਹੋ ਗਏ। ਇਸ ਮੌਕੇ ਧਰਮਿੰਦਰ ਘੁੱਗੀ ਭੂੰਗਾ, ਤਜਿੰਦਰ ਘਈ, ਹਰਜਿੰਦਰ ਸਿੰਘ ਹੈਪੀ, ਸਤਨਾਮ ਸਿੰਘ ਫਾਂਬੜਾ, ਸਰਬਜੀਤ ਸਿੰਘ ਪੱਪੂ, ਪਵਨ ਕੁਮਾਰ ਭਟੋਲੀਆਂ, ਮੋਨੂੰ ਭੂੰਗਾ, ਕਮਲਜੀਤ ਸਿੰਘ ਸ਼ਾਹੀ ਸਮੇਤ ਹੋਰ ਆਗੂ ਸ਼ਾਮਲ ਸਨ।