- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਬੰਦ ਦੀ ਕਾਲ ’ਤੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਨਸਰਾਲਾ ਵਿਖੇ ਪ੍ਰਦਰਸ਼ਨ ਕਰ ਰਹੀ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ, ਜਿਨ੍ਹਾਂ ਨੂੰ ਥਾਣਾ ਹਰਿਆਣਾ ਵਿਖੇ ਲਿਆਂਦਾ ਗਿਆ। ਹਿਰਾਸਤ ਵਿੱਚ ਲਏ ਧਰਨਾਕਾਰੀਆਂ ਸੁਖਵਿੰਦਰ ਸਿੰਘ ਪਿਆਲਾ ਜ਼ਿਲ੍ਹਾ ਯੂਥ ਪ੍ਰਧਾਨ, ਕਰਮਜੀਤ ਸਿੰਘ ਪਿਆਲਾ, ਲਵਦੀਪ ਸਿੰਘ ਪਿਆਲਾ, ਧਰਮਿੰਦਰ ਸਿੰਘ ਪਿਆਲਾ, ਗੁਰਪ੍ਰੀਤ ਸਿੰਘ ਪਿਆਲਾ, ਕੁਲਦੀਪ ਸਿੰਘ ਪੰਡੋਰੀ ਰੁਕਮਾਨ, ਪ੍ਰਦੀਪ ਸਿੰਘ ਖਲਵਾਨਾ, ਗੁਰਮੀਤ ਸਿੰਘ ਬਡਾਲਾ ਮਾਹੀ ਨੇ ਦੱਸਿਆ ਕਿ ਉਹ ਮਾਨਸਾ ਵਿੱਚ ਹੋਈ ਘਟਨਾ ਦੇ ਸੰਬੰਧ ਵਿੱਚ ਪੰਜਾਬ ਬੰਦ ਕਾਲ ਦੇ ਸੱਦੇ ’ਤੇ ਨਸਰਾਲਾ ਅੱਡਾ ਵਿਖੇ ਧਰਨਾ ਦੇ ਰਹੇ ਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ। ਦੂਜੇ ਪਾਸੇ ਥਾਣਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਬੰਦ ਕਾਲ ਦੌਰਾਨ ਇਨ੍ਹਾਂ ਧਰਨਾਕਾਰੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਸੀ ਪਰ ਇਨ੍ਹਾਂ ਵੱਲੋਂ ਆਵਾਜਾਈ ਨੂੰ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਕਰ ਕੇ ਇਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਖ਼ਬਰ ਲਿਖੇ ਜਾਣ ਤੱਕ ਹਿਰਾਸਤ ਵਿੱਚ ਲਏ ਵਿਅਕਤੀਆਂ ਨੂੰ ਛੱਡ ਦਿੱਤਾ ਗਿਆ।