ਖ਼ਬਰ ਦਾ ਅਸਰ : ਹਰਿਆਣਾ ਦੀਆਂ ਲਿੰਕ ਸੜਕਾਂ ਦੀ ਬਦਹਾਲੀ ’ਤੇ ਪ੍ਰਸ਼ਾਸਨ ਹਰਕਤ ’ਚ ਖ਼ਬਰ ਦਾ ਅਸਰ: ਹਰਿਆਣਾ ਦੀਆਂ ਲਿੰਕ ਸੜਕਾਂ ਦੀ ਬਦਹਾਲੀ ’ਤੇ ਪ੍ਰਸ਼ਾਸਨ ਹਰਕਤ ’ਚ
Publish Date: Thu, 15 Oct 2026 03:45 PM (IST)
Updated Date: Thu, 15 Oct 2026 03:48 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਕਸਬਾ ਹਰਿਆਣਾ ਨਾਲ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਆਪਣੀ ਖ਼ਸਤਾ ਹਾਲਤ ਨਾਲ ਆਪ ਸਰਕਾਰ ਦੀ ਮਾੜੀ ਕਾਰਗੁਜ਼ਾਰੀ ’ਤੇ ਹੰਝੂ ਵਹਾਉਣ ਲਈ ਮਜਬੂਰ ਹਨ। ਖ਼ਬਰ ਨੂੰ 07 ਅਕਤੂਬਰ ‘ਪੰਜਾਬੀ ਜਾਗਰਣ’ ਵਿੱਚ ਬੜੀ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ ਕਿ ਆਪ ਸਰਕਾਰ ਆਪਣੇ ਸਾਢੇ ਚਾਰ ਸਾਲ ਦੇ ਸ਼ਾਸਨ ਦੌਰਾਨ ਵੱਖ-ਵੱਖ ਇਲਾਕਿਆਂ ਦੇ ਪਿੰਡਾਂ ਨੂੰ ਕਸਬਾ ਹਰਿਆਣਾ ਨਾਲ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਦਸ਼ਾ ਨਹੀਂ ਸੁਧਾਰ ਸਕੀ ਅਤੇ ਬਹੁਤੀਆ ਸੜਕਾਂ ’ਤੇ ਨਵੇਂ ਨਿਰਮਾਣ ਲਈ ਵਿਛਾਏ ਵੱਟੇ ਤੇ ਪੱਥਰ ਸੜਕਾਂ ’ਤੇ ਬਜਰੀ ਨਾ ਪੈਣ ਕਰ ਕੇ ਭੁੜਕ-ਭੁੜਕ ਕੇ ਮੱਥਿਆਂ ’ਤੇ ਵੱਜਦੇ ਸਰਕਾਰ ਦੇ ਵਿਕਾਸ ਦੀਆ ਬਾਤਾਂ ਪਾਉਂਦੇ ਦਿਖਾਈ ਦਿੰਦੇ ਹਨ। ਖ਼ਬਰ ਵਿੱਚ ਸੜਕਾ ਦੀ ਮਾੜੀ ਹਾਲਤ ਜਿਵੇਂ ਦਸੂਹਾ ਮੁੱਖ ਸੜਕ ਨਾਲ ਜੋੜਨ ਵਾਲੀ ਦੁਸ਼ਹਿਰਾ ਗਰਾਊਂਡ ਤੋਂ ਗੁਰਦੁਆਰਾ ਬਾਬਾ ਬੁੱਢਾ ਜੀ ਵੱਲ ਜਾਂਦੀ ਸੜਕ, ਹਰਿਆਣਾ ਦੇ ਦੂਜੇ ਪਾਸੇ ਕਣਕ ਮੰਡੀ ਹਰਿਆਣਾ ਤੋਂ ਵਾਇਆ ਸੁਰਿੰਦਰ ਹਸਪਤਾਲ ਜਾਂਦੀ ਸੜਕ, ਢੋਲਬਾਹਾ ਰੋਡ ਦੀ ਖਸਤਾ ਹਾਲਤ ਦੀ ਸੜਕ ਬਾਰੇ ਛਾਪਿਆ ਗਿਆ ਸੀ। ਜਿਸ ’ਤੇ ਸੁੱਤੇ ਪਏ ਪ੍ਰਸ਼ਾਸਨ ਤੇ ਵਿਧਾਇਕ ਵੱਲੋ ਬੀਤੇ ਕੱਲ ਕੰਮ ਸ਼ੁਰੂ ਕਰਵਾਇਆ ਗਿਆ ਤੇ ਢੋਲਬਾਹਾ ਰੋਡ ਦੀ ਖ਼ਸਤਾ ਹਾਲਤ ਵਾਲੀ ਸੜਕ ਨੂੰ ਬਣਾਇਆ ਗਿਆ। ਇਸ ਦੇ ਨਾਲ ਹੀ ਸੀਕਰੀ ਰੋਡ ਤੇ ਸੜਕ ਤੇ ਵਿਛਾਏ ਵੱਟਿਆ ਦੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਦੀ ਸਮੱਸਿਆਵਾ ਦਾ ਹੱਲ ਕਰਨ ਤੇ ‘ਪੰਜਾਬੀ ਜਾਗਰਣ’ ਦਾ ਧੰਨਵਾਦ ਕੀਤਾ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਰੋਡ ਨੂੰ ਬਣਾਉਣ ਲਈ ਖ਼ਬਰ ਛਪਣ ਤੋ ਬਾਅਦ ਹੀ ਸੁੱਤਾ ਪਿਆ ਪ੍ਰਸ਼ਾਸਨ ਤੇ ਮੌਜੂਦਾ ਵਿਧਾਇਕ ਜਾਗਿਆ ਹੈ।