- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਰ ਕਾਨੂੰਨੀ ਮਾਇਨਿੰਗ ਖ਼ਿਲਾਫ਼ ਸੀਬੀਆਈ ਅਤੇ ਈਡੀ ਵਲੋਂ ਕਰਵਾਈ ਸ਼ਲਾਘਾਯੋਗ: ਸੰਜੀਵ ਮਨਹਾਸ

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਭਾਜਪਾ ਜਿਲਾ ਪ੍ਰਧਾਨ ਸੰਜੀਵ ਮਨਹਾਸ ਵੱਲੋਂ ਪਿੱਛਲੇ ਦਿਨੀ ਉੱਤਰਾਖੰਡ ਦੇ ਸੀਐੱਮ ਪੁਸ਼ਕਰ ਸਿੰਘ ਧਾਮੀ ਦੀ ਦਸੂਹਾ ਰੈਲੀ ਵਿੱਚ ਜਿਲ੍ਹੇ ਵਿੱਚ ਹੋ ਰਹੀ ਮਾਈਨਿੰਗ ਦਾ ਮੁੱਦਾ ਵੜੇ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਸੀ ਜਿਸ ’ਤੇ ਕਾਰਵਾਈ ਹੋਣੀ ਸ਼ੂਰੂ ਹੋ ਚੁੱਕੀ ਹੈ। ਸੰਜੀਵ ਮਨਹਾਸ ਨੇ ਕਿਹਾ ਕਿ ਜਿਨ੍ਹਾਂ ਅਫ਼ਸਰਾਂ ਦੀ ਮਿਲੀਭੁਗਤ ਨਾਲ ਆਪ ਲੀਡਰਾਂ ਵੱਲੋਂ ਕੰਢੀ ਖੇਤਰ ਵਿੱਚ ਗੈਰ ਕਾਨੂੰਨੀ ਮਾਈਨਿੰਗ ਕੀਤੀ ਗਈ ਹੈ। ਉਨ੍ਹਾਂ ਖ਼ਿਲਾਫ਼ ਸੀਬੀਆਈ ਤੇ ਈਡੀ ਵੱਲੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਸ਼ ਫਾਰ ਪਾਲਿਸੀ ਚੇਂਜ, ਕੈਸ਼ ਫਾਰ ਟੈਂਡਰ ਇਨ੍ਹਾਂ ਸਾਰੀਆਂ ਕੜੀਆਂ ਨੂੰ ਹੁਣ ਸੀਬੀਆਈ ਖੋਲ੍ਹਣ ਲੱਗ ਗਈ ਹੈ ਜਿਸ ’ਚ ਸੀਬੀਆਈ ਨੇ ਪੰਜਾਬ ਸਰਕਾਰ ਦੇ 15 ਵਿਭਾਗਾਂ ਤੋਂ ਰਿਕਾਰਡ ਅਤੇ ਜਾਣਕਾਰੀ ਤਲਬ ਕਰ ਲਈ ਹੈ। ਹੁਸ਼ਿਆਰਪੁਰ ਦੀਆਂ ਮਾਈਨਿੰਗ ਵਾਲੀਆਂ ਖੱਡਾਂ ਉੱਪਰ ਵੀ ਸੀਬੀਆਈ ਪਹੁੰਚ ਚੁੱਕੀ ਹੈ, ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਹੈ। ਜਿਨ੍ਹਾਂ ਵੱਲੋਂ ਲੁੱਟ ਕੀਤੀ ਗਈ ਹੈ ਉਹ ਭਾਵੇਂ ਸਰਕਾਰ ਦੇ ਨੁੰਮਾਇਦੇ ਹੋਣ ਬੇਨਕਾਬ ਹੋਣਗੇ ਅਤੇ ਫੜੇ ਜਾਣਗੇ।