- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏੇਟੀਐੱਮ ਕਾਰਡ ਬਦਲ ਕੇ ਖਾਤੇ 'ਚੋਂ ਉਡਾਏ ਪੰਜਾਹ ਹਜ਼ਾਰ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਏਟੀਐੱਮ ਕਾਰਡ ਬਦਲ ਕੇ ਨੌਸਰਬਾਜ਼ਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਤਾਜ਼ਾ ਮਾਮਲੇ ’ਚ ਹਰਿਆਣਾ ਦੇ ਡਾਕਘਰ ਵਿੱਚ ਪ੍ਰਾਈਵੇਟ ਕੰਮ ਕਰਦੇ ਹਰਿਆਣਾ ਦੇ ਰਹਿਣ ਵਾਲੇ ਵਰਿੰਦਰ ਕੁਮਾਰ ਪਰਮਾਰ ਨੌਸਰਬਾਜ਼ ਦਾ ਨਿਸ਼ਾਨਾ ਬਣਿਆ। ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪੰਜਾਬ ਨੈਸ਼ਨਲ ਬੈਂਕ ਹਰਿਆਣਾ ਦੇ ਏਟੀਐੱਮ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਗਿਆ ਸੀ। ਪੈਸੇ ਜਮ੍ਹਾਂ ਕਰਵਾਉਣ ਸਮੇਂ ਮੌਕੇ ’ਤੇ ਇੱਕ ਵਿਅਕਤੀ ਆਇਆ, ਜਿਸ ਨੇ ਆਪਣੇ ਆਪ ਨੂੰ ਬੈਂਕ ਦਾ ਮੁਲਾਜ਼ਮ ਦੱਸਿਆ ਤੇ ਕਹਿਣ ਲੱਗਾ, ਤੁਸੀਂ ਆਪਣਾ ਬੈਲੇਂਸ ਚੈੱਕ ਕਰ ਲਓ ਕਿ ਅੱਜ ਸਿਸਟਮ ਵਿੱਚ ਕੋਈ ਸਮੱਸਿਆ ਹੈ। ਜਦੋਂ ਉਹ ਏਟੀਐੱਮ ਦੀ ਮਿਨੀ ਸਟੇਟਮੈਂਟ ਕੱਢਣ ਲੱਗਾ ਤਾਂ ਉਸ ਵੱਲੋਂ ਕਿਸੇ ਚੀਜ਼ ਨਾਲ ਏਟੀਐੱਮ ਮਸ਼ੀਨ ’ਤੇ ਲਿਸ਼ਕਾਰਾ ਮਾਰਿਆ ਗਿਆ, ਜਿਸ ਕਾਰਨ ਕੁੱਝ ਦਿਖਾਈ ਨਹੀਂ ਦਿੱਤਾ। ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੂੰ 50,000 ਰੁਪਏ ਨਿਕਲਣ ਦਾ ਮੈਸੇਜ ਆਇਆ। ਉਕਤ ਮਾਮਲੇ ’ਚ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਹਰਿਆਣਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।