ਖ਼ਾਲਸਾ ਕਾਲਜ ’ਚ ਅੰਗੇਰਜ਼ੀ ਵਿਭਾਗ ਨੇ ਅਕਾਦਮਿਕ ਸਰਗਰਮੀ ਕਰਵਾਈ
ਖ਼ਾਲਸਾ ਕਾਲਜ ’ਚ ਅੰਗੇਰਜ਼ੀ ਵਿਭਾਗ ਵਲੋਂ ਅਕਾਦਮਿਕੀ ਗਤੀਵਿਧੀ ਦਾ ਆਯੋਜਨ
Publish Date: Wed, 14 Oct 2026 03:33 PM (IST)
Updated Date: Wed, 14 Oct 2026 03:36 PM (IST)
ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ ਗੜਸ਼ੰਕਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਅੰਗੇਰਜ਼ੀ ਵਿਭਾਗ ਵੱਲੋਂ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਐੱਮਐੱਲਏ 8 : ਦਿ ਰਿਸਰਚਰਜ਼ ਗਾਇਡ ਟੂ ਅਕੈਡਮਿਕ ਰਾਇੰਟਿੰਗ ਵਿਸ਼ੇ ’ਤੇ ਅਕਾਦਮਿਕ ਸਰਗਰਮੀ ਕਰਵਾਈ ਗਈ। ਇਸ ਮੌਕੇ ਪ੍ਰੋ. ਨਵਦੀਪ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਹਵਾਲਿਆਂ ਦੀ ਸਹੀ ਵਰਤੋਂ, ਵਰਕਸ ਸਾਈਟਿਡ ਪੰਨੇ ਦੀ ਤਿਆਰੀ, ਸਰੋਤਾਂ ਦਾ ਉਚਿਤ ਜ਼ਿਕਰ ਕਰਨ ਅਤੇ ਵਿਦਵਤਾਪੂਰਨ ਸਮੱਗਰੀ ਦੀ ਨੈਤਿਕ ਵਰਤੋਂ ਬਾਰੇ ਵਿਸਥਾਰਪੂਵਰਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸਾਹਿਤਕ ਚੋਰੀ ਤੋਂ ਬਚਣ, ਅਕਾਦਮਿਕ ਇਮਾਨਦਾਰੀ ਬਣਾਈ ਰੱਖਣ ਅਤੇ ਖੋਜ ਦੇ ਵਿਦਵਤਾਪੂਰਨ ਲੇਖਣ ਦੇ ਹੁਨਰਾਂ ਨੂੰ ਵਿਕਸਿਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਪਿ੍ਰੰਸੀਪਲ ਨੇ ਅੰਗਰੇਜ਼ੀ ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਖੋਜ-ਮੁੱਖੀ ਦ੍ਰਿਸ਼ਟੀਕੋਣ ਅਪਣਾਉਣ ਅਤੇ ਅਕਾਦਮਿਕ ਲੇਖਣ ਵਿਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦਾ ਪ੍ਰਬੰਧ ਪ੍ਰੋ. ਪੂਨਮ ਵੱਲੋਂ ਕੀਤਾ ਗਿਆ ਤੇ ਪ੍ਰੋ. ਰਿਤੂ ਸਿੰਘ ਨੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ।