- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਹਿਰਾ ਪੀਰ ਦਰਬਾਰ ਤੋਂ ਚੋਰਾਂ ਗੋਲਕ ਤੋੜ ਉਡਾਈ ਨਕਦੀ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬੀਤੀ ਰਾਤ ਟਾਂਡਾ ਤੋਂ ਸ਼ਹਿਬਾਜ਼ਪੁਰ ਸੜਕ ’ਤੇ ਸਥਿਤ ਬਾਬਾ ਜਾ਼ਹਰਾ ਪੀਰ ਜੀ ਦੇ ਦਰਬਾਰ ਤੋਂ ਅਣਪਛਾਤੇ ਚੋਰ ਵੱਲੋਂ ਦਰਬਾਰ ਦੀ ਗੋਲਕ ਤੋੜ ਕੇ ਤਿੰਨ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਦਰਬਾਰ ਦੀ ਗਠਿਤ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਸੈਣੀ ਨੇ ਦੱਸਿਆ ਕਿ ਦਰਬਾਰ ਤੋਂ ਹੋਈ ਚੋਰੀ ਸਬੰਧੀ ਉਸ ਵੇਲੇ ਪਤਾ ਲੱਗਾ ਜਦੋਂ ਸਵੇਰੇ 5 ਵਜੇ ਦੇ ਕਰੀਬ ਸੇਵਕ ਨਰਿੰਦਰ ਸਿੰਘ ਬੱਬੀ ਸਫ਼ਾਈ ਕਰਨ ਆਇਆ। ਉਸ ਨੇ ਸਵੇਰੇ ਫੋਨ ਕਰ ਕੇ ਦਰਬਾਰ ਦੇ ਕਮੇਟੀ ਮੈਂਬਰਾਂ ਨੂੰ ਇਸ ਚੋਰੀ ਸਬੰਧੀ ਜਾਣਕਾਰੀ ਦਿੱਤੀ। ਪ੍ਰਧਾਨ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦੋਂ ਕਮੇਟੀ ਮੈਂਬਰਾਂ ਨਾਲ ਦਰਬਾਰ ’ਤੇ ਪਹੁੰਚ ਕੇ ਵੇਖਿਆ ਤਾਂ ਚੋਰਾਂ ਵੱਲੋਂ ਦਰਬਾਰ ਦੀ ਗੋਲਕ ਤੋੜ ਕੇ ਵਿੱਚ ਪਈ ਕਰੀਬ ਤਿੰਨ ਹਜ਼ਾਰ ਦੀ ਨਕਦੀ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਸੀ। ਚੋਰੀ ਦੀ ਇਹ ਸਾਰੀ ਵਾਰਦਾਤ ਦਰਬਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।