- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
65 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਤਿੰਨ ਮੁਲਜ਼ਮ ਪੁਲਿਸ ਅੜਿਕੇ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਥਾਣਾ ਹਰਿਆਣਾ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਕੋਲੋਂ 65 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ। ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਪਿੰਡ ਪਟਿਆਲ ਨੂੰ ਜਾ ਰਹੇ ਸਨ ਤਾਂ ਸਾਹਮਣੇ ਤੋਂ ਇੱਕ ਸਕੂਟਰੀ ਤੇ ਤਿੰਨ ਆ ਰਹੇ ਨੌਜਵਾਨ ਸਰਕਾਰੀ ਗੱਡੀ ਨੂੰ ਦੇਖਦੇ ਹੋਏ ਆਪਣੀ ਸਕੂਟਰੀ ਨੂੰ ਪਿੱਛੇ ਨੂੰ ਮੋੜਨ ਲੱਗੇ ਤਾਂ ਸਕੂਟਰੀ ਸਲਿਪ ਹੋਣ ਕਾਰਨ ਨੌਜਵਾਨ ਹੇਠਾਂ ਡਿੱਗ ਗਏ। ਪੁਲਿਸ ਵੱਲੋਂ ਸ਼ੱਕ ਦੀ ਬਿਨਾਹ ’ਤੇ ਉਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਸਕੂਟਰੀ ਚਾਲਕ ਨੇ ਆਪਣਾ ਨਾਮ ਅਭਿਸ਼ੇਕ ਠਾਕੁਰ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 5 ਨੰਗਲ ਜਰਿਆਲ ਤਹਿਸੀਲ ਅੰਬ ਹਿਮਾਚਲ ਪ੍ਰਦੇਸ਼ ਅਤੇ ਉਸਦੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਰੋਹਿਤ ਕੁਮਾਰ ਪੁੱਤਰ ਸੁਰਿੰਦਰ ਸਿੰਘ ਪਿੰਡ ਪਿਰਥੀਪੁਰ ਥਾਣਾ ਗਗਰੇਟ ਅਤੇ ਸਭ ਤੋਂ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਸ਼ੁਭਮ ਠਾਕੁਰ ਪੁੱਤਰ ਰਾਜਕੁਮਾਰ ਵਾਸੀ ਪਿੰਡ ਜੋਂਅ ਥਾਣਾ ਗਗਰੇਟ ਦੱਸਿਆ। ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ 65 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਜਿਸ ਤੇ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।