ਚਾਰ ਮਹੀਨਿਆਂ ਦੀ ਉਡੀਕ ਖ਼ਤਮ : ਅਕਾਲੀ ਦਲ ਦੇ ਸਿਟੀ ਪ੍ਰਧਾਨ ਨੇ ਬਣਵਾਈ ਸਲੈਬ ਚਾਰ ਮਹੀਨਿਆਂ ਦੀ ਉਡੀਕ ਖ਼ਤਮ: ਅਕਾਲੀ ਦਲ ਦੇ ਸਿਟੀ ਪ੍ਰਧਾਨ ਨੇ ਬਣਵਾਈ ਸਲੈਬ
Publish Date: Sun, 11 Oct 2026 03:50 PM (IST)
Updated Date: Sun, 11 Oct 2026 03:53 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਕਸਬਾ ਹਰਿਆਣਾ ਦੇ ਵਾਰਡ-9 ਦੇ ਵਿਕਾਸ ਦੇ ਕੰਮ ਨਾ ਹੋਣ ਕਰ ਕੇ ਲੋਕ ਆਪਣੇ ਆਪ ਨੂੰ ਕੋਸ ਰਹੇ ਹਨ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾ ਤਾਂ ਆਮ ਆਦਮੀ ਪਾਰਟੀ ਵੱਲੋਂ ਚਾਰ ਮਹੀਨੇ ਨਗਰ ਕੌਂਸਲ ਹਰਿਆਣਾ ਦੀ ਕਮੇਟੀ ਦੀ ਚੋਣ ਕਰਨ ਨੂੰ ਲਗਾ ਦਿੱਤੇ ਗਏ, ਜਿਸ ਕਾਰਨ ਹਰਿਆਣਾ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਕੰਮ ਰੁਕਿਆ ਰਿਹਾ ਪਰ ਕਮੇਟੀ ਦੀ ਚੋਣ ਹੋਣ ਤੋਂ ਬਾਅਦ ਵੀ ਹਰਿਆਣਾ ਵਿੱਚ ਵਿਕਾਸ ਕਾਰਜਾਂ ਦਾ ਕੰਮ ਠੰਢੇ ਬਸਤੇ ਵਿੱਚ ਪਿਆ ਹੋਇਆ। ਮੌਕੇ ’ਤੇ ਇਕੱਤਰ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਕਾਫੀ ਸਮੇਂ ਤੋਂ ਇੱਕ ਸਲੈਬ ਟੁੱਟੀ ਪਈ ਸੀ, ਜਿਸ ਕਾਰਨ ਮੁਹੱਲਾ ਵਾਸੀਆਂ ਨੂੰ ਇੱਥੋਂ ਲੰਘਣ ਸਮੇਂ ਕਾਫੀ ਪਰੇਸ਼ਾਨੀ ਆਉਂਦੀ ਸੀ। ਇਸ ਸਮੱਸਿਆ ਨੂੰ ਆਪਣੇ ਵਾਰਡ ਦੇ ਚੁਣੇ ਹੋਏ ਨੁਮਾਇੰਦੇ ਨੂੰ ਵੀ ਦੱਸਿਆ ਗਿਆ ਪਰ ਉਨ੍ਹਾਂ ਵੱਲੋਂ ਇਸ ਸਮੱਸਿਆ ਦਾ ਥੋੜ੍ਹੇ ਸਮੇਂ ਲਈ ਹੀ ਹੱਲ ਕੀਤਾ ਗਿਆ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਵੱਲੋਂ ਬਣਾਈ ਗਈ ਸਲੈਬ ਦੁਬਾਰਾ ਟੁੱਟ ਗਈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਮਾਮਲਾ ਅਕਾਲੀ ਦਲ ਦੇ ਸਿਟੀ ਪ੍ਰਧਾਨ ਵਰਿੰਦਰ ਸਿੰਘ ਗਿੱਲ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਵੱਲੋਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਾਰਡ ਵਿੱਚ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਕੰਮਾਂ ਦਾ ਪਰਛਾਵਾਂ ਵੀ ਦੇਖਣ ਨੂੰ ਨਹੀਂ ਮਿਲਿਆ। ਮੁਹੱਲਾ ਵਾਸੀਆਂ ਨੇ ਵਰਿੰਦਰ ਸਿੰਘ ਗਿੱਲ ਦਾ ਧੰਨਵਾਦ ਕੀਤਾ। ਇਸ ਮੌਕੇ ਮੁਹੱਲਾ ਵਾਸੀ ਪਰਮਜੀਤ ਸਿੰਘ, ਗੁਲਸ਼ਨ ਕੁਮਾਰ, ਗੁਰਜੀਤ ਕੌਰ, ਬਿੰਦਰ ਕੌਰ, ਸੁਲਿੰਦਰ ਕੌਰ, ਮੁਸਕਾਨ ਅਤੇ ਸੁਰਿੰਦਰ ਕੌਰ ਆਦਿ ਹਾਜ਼ਰ ਸਨ।