- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਸਹਿਰਾ ਮਹਾਉਤਸਵ ਮਨਾਉਣ ਮੌਕੇ ਪਹਿਲੀ ਝਾਕੀ ਦੀ ਸ਼ੁਰੂਆਤ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਨਿਊ ਸ਼੍ਰੀ ਰਾਮ ਵੈੱਲਫੇਅਰ ਸੁਸਾਇਟੀ ਹਰਿਆਣਾ ਵੱਲੋਂ ਸ਼੍ਰੀ ਰਾਮਲੀਲਾ ਅਤੇ ਦੁਸਹਿਰਾ ਮਹਾਉਤਸਵ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਮਿੱਠੂ ਅਤੇ ਚੇਅਰਮੈਨ ਸੰਜੀਵ ਕੁਮਾਰ ਪੁੰਨੀ ਦੀ ਅਗਵਾਈ ਹੇਠ ਸ਼ਿਵ ਮੰਦਰ ਬਾਜ਼ਾਰ ਠਠਿਆਰਾਂ ਤੋਂ ਭਗਵਾਨ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀਆਂ ਮਨਮੋਹਕ ਝਾਕੀਆਂ ਸਮੇਤ ਨਗਰ ਪਰਿਕਰਮਾ ਕੱਢੀ ਗਈ। ਗੁਰਦੁਆਰਾ ਬਾਬਾ ਬੁੱਢਾ ਜੀ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਨੇ ਭਗਵਾਨ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਵਿਚ ਰਿਬਨ ਕੱਟ ਕੇ ਝਾਕੀਆਂ ਨੂੰ ਸ਼੍ਰੀ ਰਾਮਲੀਲਾ ਮੈਦਾਨ ਲਈ ਰਵਾਨਾ ਕੀਤਾ। ਇਸ ਤੋਂ ਪਹਿਲਾਂ ਪ੍ਰਸਿੱਧ ਭਜਨ ਗਾਇਕ ਜਿਗਰ ਭੱਲਾ ਨੇ ਗਣੇਸ਼ ਵੰਦਨਾ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਨਗਰ ਪਰਿਕਰਮਾ ਦੌਰਾਨ ਸ਼ਹਿਰ ਦੇ ਵੱਖ-ਵੱਖ ਗਲੀ-ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਸ਼ਰਧਾਲੂਆਂ ਵੱਲੋਂ ਮਨਮੋਹਕ ਝਾਕੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਕਪਿਲਾ, ਆਪ ਆਗੂ ਰਾਕੇਸ਼ ਸੁਮਨ, ਟੋਨੀ ਪੇਂਟਰ, ਮਨੋਹਰ ਲਾਲ, ਕਰਨ ਮਲਹਨ, ਸਰਬਜੀਤ, ਕੁਲਦੀਪ ਕੁਮਾਰ, ਦਵਿੰਦਰ ਸਿੰਘ, ਰਮਨ ਕੁਮਾਰ, ਹਰਜਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।