ਤਾੜਕਾ ਦੇ ਤਾਂਡਵ ਨੇ ਮੋਹੇ ਹਜ਼ਾਰਾਂ ਸ਼ਰਧਾਲੂ, ਕਲਾਕਾਰ ਦੀ ਕਲਾ ਦੀ ਹੋਈ ਸ਼ਲਾਘਾ ਤਾੜਕਾ ਦੇ ਤਾਂਡਵ ਨੇ ਮੋਹੇ ਹਜ਼ਾਰਾਂ ਸ਼ਰਧਾਲੂ, ਕਲਾਕਾਰ ਦੀ ਕਲਾ ਦੀ ਹੋਈ ਸਰਾਹਨਾ
Publish Date: Sun, 11 Oct 2026 03:39 PM (IST)
Updated Date: Sun, 11 Oct 2026 03:41 PM (IST)
ਬਲਜੀਤ ਸੈਣੀ, ਪੰਜਾਬੀ ਜਾਗਰਣ ਮਿਆਣੀ : ਸ਼੍ਰੀ ਅਰਜੁਨ ਕਲੱਬ ਟਾਂਡਾ ਵੱਲੋਂ 75ਵੀਂ ਡਾਇਮੰਡ ਜੁਬਲੀ ਮੌਕੇ ਕਰਵਾਈ ਜਾ ਰਹੀ ਰਾਮਲੀਲਾ ਦੌਰਾਨ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੀਤਾ ਨੇ ਤਾੜਕਾ ਦੇ ਰੋਲ ਵਿੱਚ ਸ਼ਾਨਦਾਰ ਤਾਂਡਵ ਪੇਸ਼ ਕੀਤਾ। ਉਨ੍ਹਾਂ ਦੀ ਕਲਾ ਦੇਖ ਕੇ ਹਾਜ਼ਰ ਹਜ਼ਾਰਾਂ ਸ਼ਰਧਾਲੂ ਗਦਗਦ ਹੋ ਗਏ। ਰਾਮਲੀਲਾ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਟਾਂਡਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਜਯੋਤੀ ਪ੍ਰਚੰਡ ਕੀਤੀ ਅਤੇ ਇਸਦਾ ਉਦਘਾਟਨ ਸਨਾਤਨ ਧਰਮ ਸਭਾ ਉੜਮੁੜ ਦੇ ਪ੍ਰਧਾਨ ਦੀਪਕ ਬਹਿਲ ਅਤੇ ਉੱਘੇ ਸਮਾਜ ਸੇਵੀ ਜਿੰਮੀ ਖੰਨਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ਼ਿਵ ਸੈਨਾ ਪੰਜਾਬ ਦੇ ਉੱਤਰ ਪ੍ਰਧਾਨ ਮਿੱਕੀ ਪੰਡਤ, ਸਨਾਤਨ ਧਰਮ ਸਭਾ ਦੇ ਮੈਂਬਰ ਅਰੁਣ ਕੁਮਾਰ, ਪੰਜਾਬ ਯੂਨੀਵਰਸਿਟੀ ਦੇ ਸੈਨੀਟਰ ਸੰਦੀਪ ਸੀਕਰੀ, ਦੁਸ਼ਹਿਰਾ ਕਮੇਟੀ ਪ੍ਰਧਾਨ ਸ਼ੁਭਮ ਬਿੱਲਾ, ਸ਼੍ਰੀ ਸ਼ਿਵ ਸ਼ਕਤੀ ਕਲੱਬ ਪ੍ਰਧਾਨ ਸੋਨੂੰ ਖੁਲਰ, ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਪ੍ਰਧਾਨ ਰਾਜ ਠਾਕੁਰ, ਇਕ ਹਾਥ ਸੇਵਾ ਕੇ ਨਾਮ ਸੁਸਾਇਟੀ ਸਰਪ੍ਰਸਤ ਸੁਮਿਤ ਗੁਪਤਾ ਤੋਂ ਇਲਾਵਾ ਹੋਰ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਵੈ ਸੇਵੀ ਸੰਸਥਾਵਾਂ ਦੇ ਆਗੂ ਵੀ ਹਾਜ਼ਰ ਸਨ। ਦੀਪਕ ਬਹਿਲ ਅਤੇ ਜਿੰਮੀ ਖੰਨਾ ਨੇ ਕਿਹਾ ਕਿ ਸਾਨੂੰ ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ਾਂ ਤੇ ਚੱਲ ਕੇ ਕਿਰਤ ਕਮਾਈ ਕਰਦੇ ਹੋਏ ਨੇਕ ਕਰਮ ਕਰਨੇ ਚਾਹੀਦੇ ਹਨ ਤਾਂ ਜੋ ਇਹ ਇਨਸਾਨੀ ਜਾਮਾ ਸਫਲ ਹੋ ਸਕੇ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਆਏ ਹੋਏ ਮਹਿਮਾਨਾਂ ਨੂੰ ਸਿਰੋਪੇ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ।