- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਚਆਈਐਮਟੀ ਕਾਲਜ ਦੇ 7 ਵਿਦਿਆਰਥੀਆਂ ਪਹੁੰਚੇ ਯੂਨੀਵਰਸਿਟੀ ਮੈਰਿਟ ’ਚ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਐੱਚਆਈਐੱਮਟੀ ਕਾਲਜ ਟਾਂਡਾ ਦੇ ਬੀਐੱਸਸੀ, ਆਈਟੀ ਅਤੇ ਪੀਜੀਡੀਸੀਏ ਕੋਰਸਾਂ ਦੇ 7 ਵਿਦਿਆਰਥੀਆਂ ਨੇ ਅਪ੍ਰੈਲ 2026 ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਜਗ੍ਹਾ ਬਣਾਈ ਹੈ। ਬੀਐੱਸਸੀ ਆਈਟੀ ਵਿੱਚ ਮਨਦੀਪ ਕੁਮਾਰੀ ਨੇ 8.72 ਸੀਜੀਪੀਏ ਨਾਲ ਛੇਵਾਂ ਅਤੇ ਬਲਦੀਪ ਕੌਰ ਨੇ 8.60 ਸੀਜੀਪੀਏ ਨਾਲ ਸੱਤਵਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੀਜੀਡੀਸੀਏ ਵਿੱਚ ਅਗਮਪ੍ਰੀਤ ਕੌਰ ਨੇ 8.90 ਸੀਜੀਪੀਏ ਨਾਲ ਚੌਥਾ, ਭੂਮਿਕਾ ਸੇਖੜੀ ਨੇ 8.68 ਸੀਜੀਪੀਏ ਨਾਲ ਪੰਜਵਾਂ ਅਤੇ ਹਰਦੀਪ ਕੌਰ ਨੇ 8.58 ਸੀਜੀਪੀਏ ਨਾਲ ਛੇਵਾਂ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਆਕਾਸ਼ਦੀਪ ਸਿੰਘ ਨੇ 8.50 ਸੀਜੀਪੀਏ ਨਾਲ ਅੱਠਵਾਂ ਅਤੇ ਹਰਪ੍ਰੀਤ ਕੌਰ ਨੇ 8.40 ਸੀਜੀਪੀਏ ਨਾਲ ਦਸਵਾਂ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਰੋਹਿਤ ਟੰਡਨ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਭਾਰਤ ਰਤਨ ਟੰਡਨ, ਭਾਨੂ ਪ੍ਰਿਆ, ਦਿਸ਼ਾਂਤ ਕੁਮਾਰ, ਅਮਨਦੀਪ ਕੁਮਾਰ, ਹਰਪ੍ਰੀਤ ਸਿੰਘ, ਅੰਕਿਤਾ ਕੁਮਾਰੀ ਸਮੇਤ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।