ਸੰਤ ਬਾਬਾ ਚਰਨ ਦਾਸ ਦੀ 18ਵੀਂ ਬਰਸੀ ’ਤੇ ਧਾਰਮਿਕ ਸਮਾਗਮ ਕਰਵਾਇਆ ਸੰਤ ਬਾਬਾ ਚਰਨ ਦਾਸ ਦੀ 18 ਵੀਂ ਬਰਸੀ ’ਤੇ ਧਾਰਮਿਕ ਸਮਾਗਮ ਕਰਵਾਇਆ
Publish Date: Sat, 10 Oct 2026 04:41 PM (IST)
Updated Date: Sat, 10 Oct 2026 04:41 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਧੰਨ ਧੰਨ 108 ਸੰਤ ਬਾਬਾ ਚਰਨ ਦਾਸ ਮਹਾਰਾਜ ਦਾ 18ਵਾਂ ਬਰਸੀ ਸਮਾਗਮ ਡੇਰਾ ਸੰਤਪੁਰੀ ਮਹਿਦੂਦ ਨਜ਼ਦੀਕ ਜੇਜੋ ਦੋਆਬਾ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਵੱਖ-ਵੱਖ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਪ੍ਰਭੂ ਚਰਨਾਂ ਨਾਲ ਜੋੜਿਆ। ਧਾਰਮਿਕ ਪ੍ਰਵਚਨ ਕਰਦਿਆਂ ਡੇਰੇ ਦੇ ਮੁੱਖ ਸੇਵਾਦਾਰ ਸੰਤ ਸਤਨਾਮ ਦਾਸ ਨੇ ਕਿਹਾ ਕਿ ਸੰਤ ਬਾਬਾ ਚਰਨ ਦਾਸ ਮਹਾਰਾਜ ਦੀਆਂ ਅਪਾਰ ਬਖਸ਼ਿਸ਼ਾਂ ਸਦਕਾ ਇਸ ਅਸਥਾਨ ’ਤੇ ਹਸਪਤਾਲ ਦਾ ਉਦਘਾਟਨ ਹੋਇਆ ਹੈ। ਜਿਸ ਨਾਲ ਇਸ ਇਲਾਕੇ ਦੀਆਂ ਸੰਗਤਾਂ ਨੂੰ ਸਿਹਤ ਸੇਵਾਵਾਂ ਲੈਣ ਵਿੱਚ ਕਾਫੀ ਸਹੂਲਤ ਮਹਿਸੂਸ ਹੋਵੇਗੀ। ਇਸ ਮੌਕੇ ਸੰਤ ਬੀਬੀ ਮੀਨਾ ਦੇਵੀ ਡੇਰਾ ਰਤਨਪੁਰੀ ਜੇਜੋ ਦੁਆਬਾ, ਸੰਤ ਮੱਖਣ ਸਿੰਘ ਟੂਟੋਮਜਾਰਾ, ਸੰਤ ਬਲਵੀਰ ਸਿੰਘ ਸ਼ਾਸਤਰੀ ਟੂਟੋਮਜਾਰਾ, ਸੰਤ ਸਤਵਿੰਦਰ ਦਾਸ ਸਲੇਮ ਟਾਬਰੀ, ਸੰਤ ਜਸਵਿੰਦਰ ਸਿੰਘ ਪੰਡਵਾਂ, ਸੰਤ ਮੇਜਰ ਦਾਸ ਹੱਲੂਵਾਲ, ਸੰਤ ਬਲਵੀਰ ਸਿੰਘ ਲੰਗੇਰੀ, ਸੰਤ ਰਮੇਸ਼ ਦਾਸ ਸ਼ੇਰਪੁਰ, ਸੰਤ ਸੇਵਾ ਦਾਸ ਝੰਜੋਵਾਲ ਸਮੇਤ ਸੰਤ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਗਮ ਵਿੱਚ ਆਮ ਆਦਮੀ ਪਾਰਟੀ ਤੋਂ ਵਿਧਾਇਕ ਡਾਕਟਰ ਇਸ਼ਾਂਕ ਕੁਮਾਰ, ਸਰਪੰਚ ਪ੍ਰਵੀਨ ਸੋਨੀ ਜੇਜੋ ਦੋਆਬਾ, ਗੁਰਲਾਲ ਸੈਲਾ, ਲਖਵਿੰਦਰ ਲੱਖੀ, ਅਕਾਲੀ ਆਗੂ ਹਰਮਿੰਦਰ ਸਿੰਘ ਸੰਧੂ, ਸੁਖਦੇਵ ਸਿੰਘ ਬੰਬੇਲੀ, ਬਹੁਜਨ ਸਮਾਜ ਪਾਰਟੀ ਤੋਂ ਬਾਬੂ ਪਿਆਰੇ ਲਾਲ, ਰਕੇਸ਼ ਕਿੱਟੀ, ਐਡਵੋਕੇਟ ਹਨੀ ਆਜ਼ਾਦ, ਰਵੀ ਲਹਿਰੀ ਸਰਪੰਚ, ਪਿਆਰੇ ਲਾਲ ਭਾਤਪੁਰ ਸਾਬਕਾ ਸਰਪੰਚ, ਸੰਦੀਪ ਚੰਦੇਲੀ ਸਮੇਤ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿੱਚ ਸੰਤ ਸਤਨਾਮ ਦਾਸ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਤਾਂ ਮਹਾਂਪੁਰਸ਼ਾਂ ਅਤੇ ਮੋਹਤਵਾਰ ਵਿਅਕਤੀਆਂ ਨੂੰ ਸਨਮਾਨਿਤ ਕੀਤਾ।