ਲੋਕ ਪੱਖੀ ਮੰਗਾਂ ਦੇ ਹੱਕ ’ਚ ਕਾਂਗਰਸੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ ਲੋਕ ਪੱਖੀ ਮੰਗਾਂ ਦੇ ਹੱਕ ਵਿੱਚ ਕਾਂਗਰਸੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Sat, 10 Oct 2026 04:35 PM (IST)
Updated Date: Sat, 10 Oct 2026 04:38 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਐਡਵੋਕੇਟ ਪੰਕਜ ਕਿ੍ਪਾਲ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਪ੍ਰਦੂਸ਼ਣ, ਸੜਕਾਂ ਦੀ ਮੰਦੀ ਹਾਲਤ, ਲਾਅ ਐਂਡ ਆਰਡਰ ਦੀ ਬਿਗੜਦੀ ਹਾਲਤ, ਨਾਜਾਇਜ਼ ਮਾਈਨਿੰਗ ਅਤੇ ਵੋਟ ਚੋਰੀ ਦੇ ਮੁੱਦਿਆਂ ਨੂੰ ਲੈ ਕੇ ਅੱਡਾ ਸੈਲਾ ਖੁਰਦ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਟਰੈਫਿਕ ਜਾਮ ਕੀਤਾ। ਇਸ ਮੌਕੇ ਪੰਕਜ ਕਿ੍ਪਾਲ ਐਡਵੋਕੇਟ ਨੇ ਕਿਹਾ ਕਿ ਪ੍ਰਦੂਸ਼ਣ ਤੋਂ ਸੈਲਾ ਕਸਬੇ ਦੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਦੇ ਲੋਕ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸੈਲਾ ਖੁਰਦ ਤੋਂ ਦਦਿਆਲ ਜਾਣ ਵਾਲੀ ਸੜਕ ਬਦਤਰ ਹਾਲਤ ਵਿੱਚ ਹੈ, ਨਾਜਾਇਜ਼ ਮਾਈਨਿੰਗ ਸਿਖਰਾਂ ਤੇ ਹੈ, ਗੈਂਗਸਟਰਵਾਦ, ਨਸ਼ਾ, ਗੁੰਡਾਗਰਦੀ ਚਰਮ ਸੀਮਾ ’ਤੇ ਹੈ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਪ੍ਣਵ ਕਿ੍ਪਾਲ ਅਤੇ ਕਾਂਗਰਸ ਐਸ. ਸੀ. ਡਿਪਾਰਟਮੈਂਟ ਹੁਸ਼ਿਆਰਪੁਰ ਦੇ ਜ਼ਿਲਾ ਪ੍ਧਾਨ ਚੌਧਰੀ ਬਲਵਿੰਦਰ ਬਿੱਟੂ ਨੇ ਕਿਹਾ ਕਿ ਅੱਜ ਗਿਣੀ ਮਿਥੀ ਸਾਜਿਸ਼ ਤਹਿਤ ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਇਸ ਮੌਕੇ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਮੀਤ ਪ੍ਰਧਾਨ ਰੋਹਿਤ ਪੋਸੀ, ਬਲਾਕ ਕਾਂਗਰਸ ਐਸ. ਸੀ. ਡਿਪਾਰਟਮੈਂਟ ਮਾਹਿਲਪੁਰ ਦੇ ਪ੍ਧਾਨ ਡਾਕਟਰ ਰਾਜ ਕੁਮਾਰ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਪ੍ਕਾਸ਼ ਸਿੰਘ ਨੰਬਰਦਾਰ, ਰਕੇਸ਼ ਬੱਬੂ, ਸ਼ਗੁਨ ਕੁਮਾਰ, ਪਰਦੀਪ ਸਿੰਘ, ਮਨਪ੍ਰੀਤ ਸਿੰਘ, ਜੋਗਾ ਸਿੰਘ, ਸਾਹਿਲ ਕੁਮਾਰ, ਰੌਬਿਨ ਕੁਮਾਰ, ਸੁਖ ਰਾਮ ਆਦਿ ਹਾਜ਼ਰ ਹੋਏ। ਇਸ ਮੌਕੇ ਕਾਂਗਰਸ ਵਰਕਰਾਂ ਨੇ ਪੰਕਜ ਕਿ੍ਪਾਲ ਐਡਵੋਕੇਟ ਦੀ ਅਗਵਾਈ ਹੇਠ ਕੁਝ ਸਮਾਂ ਸੜਕ ਤੇ ਟ੍ਰੈਫਿਕ ਜਾਮ ਵੀ ਕੀਤਾ।