- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਚਪਨ ਤੋਂ ਹੀ ਰੱਖੋ ਅੱਖਾਂ ਦਾ ਖਿਆਲ : ਡਾ. ਮਨਪ੍ਰੀਤ ਕੌਰ

ਗਗਨਪ੍ਰੀਤ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਅਤੇ ਪੀਐੱਚਸੀ ਚੱਕੋਵਾਲ ਬ੍ਰਾਹਮਣਾਂ ਦੇ ਐੱਸਐੱਮਓ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਗਿਆ। ਇਸ ਮੌਕੇ ਸਮੂਹ ਮਪਹਵ, ਮਪਹਸੁ (ਫੀਮੇਲ) ਅਤੇ ਸੀਐੱਚਓ ਦੀ ਮੀਟਿੰਗ ਕੀਤੀ ਗਈ। ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਅੱਖਾਂ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਅੰਗ ਹੈ, ਇਸ ਲਈ ਧੁੱਪ ਜਾਂ ਮੋਟਰਸਾਈਕਲ, ਸਕੂਟਰ ਚਲਾਉਣ ਵੇਲੇ ਐਨਕਾਂ ਜ਼ਰੂਰ ਲਗਾਉਣੀਆਂ ਚਾਹੀਦੀਆਂ ਹਨ। ਅੱਖਾਂ ਦਾ ਖਿਆਲ ਬਚਪਨ ਤੋਂ ਹੀ ਰੱਖਣਾ ਚਾਹੀਦਾ ਹੈ। ਸੰਤੁਲਿਤ ਖੁਰਾਕ ਅਤੇ ਵਿਟਾਮਿਨ ਏ ਭਰਪੂਰ ਖੁਰਾਕ ਅੱਖਾਂ ਲਈ ਬਹੁਤ ਜ਼ਰੂਰੀ ਹੈ। ਜੇਕਰ ਅੱਖਾਂ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਘਰ ਵਿਚ ਇਲਾਜ ਕਰਨ ਦੀ ਬਜਾਏ ਮਾਹਿਰ ਡਾਕਟਰ ਨੂੰ ਵਿਖਾਉਣਾ ਚਾਹੀਦਾ ਹੈ। ਇਸ ਮੌਕੇ ਹਰਦੀਪ ਸਿੰਘ ਬੀਈਈ ਨੇ ਕਿਹਾ ਕਿ ਸਿਹਤ ਮੁਲਾਜ਼ਮ ਫੀਲਡ ਵਿੱਚ ਜਾ ਕੇ ਲੋਕਾਂ ਨੂੰ ਅੱਖਾਂ ਦੀ ਸਿਹਤ ਸੰਭਾਲ ਬਾਰੇ ਸਮੇਂ ਸਮੇਂ ’ਤੇ ਜਾਗਰੂਕ ਕਰਨ। ਇਸ ਮੌਕੇ ਕਮਲਜੀਤ ਕੌਰ, ਰੇਖਾ ਰਾਣੀ, ਬਲਵੀਰ ਕੌਰ, ਬਲਜੀਤ ਸੈਣੀ, ਪਰਾਮਪ੍ਰੀਤਪਾਲ ਕੌਰ, ਅਜੇ ਕੁਮਰਾ, ਹਰਮੇਸ਼ ਕੁਮਾਰ, ਬਲਜੀਤ ਸਿੰਘ ਆਦਿ ਹਾਜ਼ਿਰ ਸਨ।