- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲਤ ਖਬਰਾਂ ਫੈਲਾਉਣ ’ਤੇ ਪ੍ਰਸ਼ਾਸਨ ਲਗਾਵੇ ਰੋਕ : ਪ੍ਰਿਥੀਪਾਲ ਦਾਤਾ

ਬਲਜੀਤ ਸੈਣੀ, ਪੰਜਾਬੀ ਜਾਗਰਣ, ਮਿਆਣੀ : ਸ਼੍ਰੋਮਣੀ ਅਕਾਲੀ ਦਲ ਸਰਕਲ ਚੌਲਾਂਗ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਦਾਤਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਜਥੇਦਾਰ ਸੁਰਜੀਤ ਸਿੰਘ ਜੌੜਾ, ਪਲਵਿੰਦਰ ਸਿੰਘ, ਮੰਨਾ ਜੌੜਾ, ਗੁਰਭੇਜ ਸਿੰਘ, ਵਿਜੇ ਕੁਮਾਰ, ਲੱਡੂ ਖਰਲਾਂ ਅਤੇ ਸੂਬੇਦਾਰ ਸਤਨਾਮ ਸਿੰਘ ਤੋਂ ਇਲਾਵਾ ਅਕਾਲੀ ਵਰਕਰਾਂ ਨੇ ਹਿੱਸਾ ਲਿਆ। ਪ੍ਰਿਥੀਪਾਲ ਸਿੰਘ ਦਾਤਾ ਨੇ ਕਿਹਾ ਕਿ ਅੱਜ ਕੱਲ ਸੋਸ਼ਲ ਮੀਡੀਆ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖ਼ਿਲਾਫ਼ ਗਲਤ ਪੋਸਟਾਂ ਪਾ ਕੇ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ’ਤੇ ਰੋਕ ਲਗਾਉਣ ਲਈ ਅਕਾਲੀ ਦਲ ਹਾਈਕਮਾਂਡ ਨੇ 12 ਮੈਂਬਰੀ ਵਕੀਲਾਂ ’ਤੇ ਆਧਾਰਿਤ ਇੱਕ ਪੈਨਲ ਗਠਿਤ ਕਰ ਦਿੱਤਾ ਹੈ, ਜਿਹੜਾ ਹੁਣ ਸੋਸ਼ਲ ਮੀਡੀਆ ’ਤੇ ਝੂਠੀਆਂ ਖ਼ਬਰਾਂ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇਗਾ। ਅਖ਼ਬਾਰਾਂ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ, ਜਿਸ ਨੂੰ ਕਈ ਸੋਸ਼ਲ ਮੀਡੀਆ ਵਾਲੇ ਗਲਤ ਖ਼ਬਰਾਂ ਪਾ ਕੇ ਉਨ੍ਹਾਂ ਦੇ ਰੁਤਬੇ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੁਲਿਸ ਪ੍ਰਸ਼ਾਸਨ ਝੂਠੀਆਂ ਅਫਵਾਹਾਂ ਫਲਾਉਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮੁਕੱਦਮੇ ਦਰਜ ਕਰ ਰਹੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮਾੜੇ ਅਨਸਰਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਇਨ੍ਹਾਂ ਲੋਕਾਂ ਦੇ ਹੌਸਲੇ ਹੋਰ ਬੁਲੰਦ ਨਾ ਹੋ ਸਕਣ।