70ਵੀਆਂ ਅੰਡਰ-19 ਫੁੱਟਬਾਲ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਸ਼ੁਰੂ 70ਵੀਆਂ ਅੰਡਰ-19 ਸਾਲ ਫੁੱਟਬਾਲ ਅੰਤਰ ਜਿਲਾ ਸਕੂਲ ਖੇਡਾਂ ਸ਼ੁਰੂ
Publish Date: Tue, 06 Oct 2026 06:40 PM (IST)
Updated Date: Tue, 06 Oct 2026 06:41 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਅੰਡਰ-19 ਸਾਲ (ਲੜਕੇ) ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਹਰਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਸ.ਸ.ਸ.ਸ. (ਲੜਕੇ) ਮਾਹਿਲਪੁਰ ਅਤੇ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨਾਂ ਵਿੱਚ ਜ਼ਿਲ੍ਹਾ ਸਪੋਰਟਸ ਕੋਆ, ਜਗਜੀਤ ਸਿੰਘ ਹੁਸ਼ਿਆਰਪੁਰ ਦੀ ਅਗਵਾਈ ਪਿ੍ੰ. ਸਤਪਾਲ ਸੈਣੀ ਦੀ ਦੇਖ-ਰੇਖ ਹੇਠ ਸ਼ੁਰੂ ਹੋਈਆਂ। ਖੇਡੇ ਗਏ ਮੈਚਾਂ ਮੌਕੇ ਮੁੱਖ ਮਹਿਮਾਨ ਹਲਕਾ ਗੜ੍ਹਸ਼ੰਕਰ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਸ਼ਾਮਲ ਹੋਏ। ਮੈਚਾਂ ਵਿਚ ਫੁੱਟਬਾਲ ਅਕੈਡਮੀ ਸ੍ਰੀ ਅਨੰਦਪੁਰ ਨੇ ਜਿਲਾ ਤਰਨਤਾਰਨ ਦੀ ਟੀਮ ਨੂੰ 5-0 ਨਾਲ, ਬੱਡੋਂ ਫੁੱਟਬਾਲ ਅਕੈਡਮੀ ਨੇ ਜਿਲਾ ਬਰਨਾਲਾ ਦੀ ਟੀਮ ਨੂੰ 10-0 ਨਾਲ, ਫੁੱਟਬਾਲ ਅਕੈਡਮੀ ਫਗਵਾੜਾ ਨੇ ਜਿਲਾ ਬਠਿੰਡਾ ਦੀ ਟੀਮ ਨੂੰ 4-0 ਨਾਲ, ਫੁੱਟਬਾਲ ਅਕੈਡਮੀ ਪਾਲਦੀ ਨੇ ਜ਼ਿਲ੍ਹਾ ਮਲੇਰਕੋਟਲਾ ਦੀ ਟੀਮ ਨੂੰ 7-0 ਨਾਲ, ਪੀਆਈਐੱਸ ਫੁੱਟਬਾਲ ਅਕੈਡਮੀ ਮਾਹਿਲਪੁਰ ਨੇ ਜ਼ਿਲ੍ਹਾ ਸੰਗਰੂਰ ਦੀ ਟੀਮ ਨੂੰ 4-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਲੈਕ. ਪ੍ਰਭਜੋਤ ਸਿੰਘ ਬੋਹਣ, ਪਿ੍ਰੰ. ਸੱਤਪਾਲ ਸ਼ੈਣੀ, ਪਿ੍ਰੰ. ਸੁਖਇੰਦਰ ਸਿੰਘ ਬੱਡੋਂ, ਪਿ੍ੰ. ਸਤਿੰਦਰਦੀਪ ਕੌਰ ਢਿੱਲੋਂ, ਇੰਦਰਪਾਲ ਡੀਆਰਪੀ ਕੰਪਿਊਟਰ ਸਾਇੰਸ, ਪ੍ਰਿੰ. ਭਾਰਤ ਭੂਸ਼ਣ ਚੱਬੇਵਾਲ, ਪਿ੍ਰੰ. ਸ਼ਿਵ ਕੁਮਾਰ ਪਾਲਦੀ, ਕੌਸ਼ਲਰ ਬਲਦੇਵ ਸਿੰਘ, ਚਰਨਜੀਤ ਕੌਰ ਮੈਂਬਰ ਜਿਲਾ ਪ੍ਰੀਸ਼ਦ, ਪਿ੍ੰ. ਇੰਦਰਜੀਤ ਕੌਰ ਬੰਬੇਲੀ, ਵਾਈਸ ਪਿ੍ੰ. ਅਮਰਜੀਤ ਸਿੰਘ ਮਹਿਲਪੁਰ ਅਤੇ ਭਾਰੀ ਗਿਣਤੀ ’ਚ ਖੇਡ ਪ੍ਰੇਮੀ ਆਦਿ ਹਾਜ਼ਰ ਸਨ।