- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸਿਆਂ ਦਾ ਕਾਰਨ ਬਣਨਗੇ ਸੜਕੇ ਕਿਨਾਰੇ ਬਣੇ ਏਅਰ ਵਾਲਵ ਅਤੇ ਵਾਲਬ ਚੈਂਬਰ

ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਜਲ ਸਪਲਾਈ ਵਿਭਾਗ ਵੱਲੋਂ ਪਾਣੀ ਦੀਆਂ ਪਾਈਪਾਂ ਪਾਉਣ ਮੌਕੇ ਬਣਾਏ ਗਏ ਏਅਰ ਵਾਲਬ ਅਤੇ ਵਾਲਬ ਚੈਂਬਰ ਸੜਕੀ ਹਾਦਸਿਆਂ ਦਾ ਕਰਨ ਬਣ ਸਕਦੇ ਹਨ। ਸੜਕਾਂ ਕਿਨਾਰੇ ਬਣਾਏ ਇਹ ਏਅਰ ਵਾਲਬ ਤੇ ਵਾਲਬ ਚੈਂਬਰ ਸੜਕਾਂ ਦੇ ਬਿੱਲਕੁੱਲ ਮੁੱਢ ਅਤੇ ਸੜਕ ਤੋਂ ਉੱਚੇ ਬਣਾਏ ਗਏ ਹਨ। ਦੱਸਣਯੋਗ ਹੈ ਕਿ ਕੰਢੀ ਇਲਾਕੇ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਜਲ ਸਪਲਾਈ ਵਿਭਾਗ ਵਲੋਂ ਪਾਈਪਾਂ ਪਾਈਆਂ ਗਈਆਂ ਹਨ। ਇਹ ਪਾਈਪਾਂ ਪਾਉਣ ਵੇਲੇ ਠੇਕੇਦਾਰਾਂ ਵਲੋਂ ਕੀਤੇ ਜਾ ਰਹੇ ਕੰਮ ਦੀ ਨਿਗਰਾਨੀ ਕਿਸੇ ਵੀ ਜਲ ਸਪਲਾਈ ਅਧਿਕਾਰੀ ਨੇ ਨਹੀਂ ਕੀਤੀ, ਜਿਸ ਦੇ ਸਿੱਟੇ ਵਜੋਂ ਠੇਕੇਦਾਰਾਂ ਨੇ ਆਪਣੀ ਮਰਜ਼ੀ ਨਾਲ ਜਿੱਥੇ ਦਿਲ ਕੀਤਾ ਪਾਈਪਾਂ ਪਾ ਦਿੱਤੀਆਂ ਅਤੇ ਇਨ੍ਹਾਂ ਲਈ ਲੋੜੀਂਦੇ ਏਅਰ ਵਾਲਬ ਅਤੇ ਵਾਲਬ ਚੈਂਬਰ ਬਣਾ ਦਿੱਤੇ। ਸੜਕ ਕਿਨਾਰੇ ਬਣਾਏ ਗਏ ਵਾਲਬ ਚੈਂਬਰ ਸੜਕਾਂ ਦੀਆਂ ਬਰਮਾਂ ਦੇ ਵਿਚਕਾਰ ਬਣਾਏ ਗਏ ਹਨ, ਜਿਸ ਕਾਰਨ ਕਿਸੇ ਵੇਲੇ ਵੀ ਵਾਹਨ ਇਨ੍ਹਾਂ ਚੈਂਬਰਾਂ ਦੇ ਉੱਚੇ ਹੋਣ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਸਕਦੇ ਹਨ। ਸੜਕਾਂ ਕਿਨਾਰੇ ਬਣੇ ਇਹ ਚੈਂਬਰ ਨਿਯਮਾਂ ਦੇ ਉਲਟ ਅਤੇ ਸੜਕ ਤੋਂ ਉੱਚੇ ਬਣਾਏ ਗਏ ਹਨ।