- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜਾ ਬੀਤ ਕਬੱਡੀ ਕੱਪ 24 ਅਕਤੂਬਰ ਨੂੰ ਕਰਵਾਇਆ ਜਾਵੇਗਾ: ਤਲਵਿੰਦਰ ਕੰਬਾਲਾ

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਬੀਤ ਕਬੱਡੀ ਕੱਪ ਇਸ ਵਾਰ 24 ਅਕਤੂਬਰ ਨੂੰ ਅੱਡਾ ਝੁੰਗੀਆਂ ਵਿਖੇ ਕਰਵਾਇਆ ਜਾ ਰਿਹਾ ਹੈ। ਬੀਤ ਇਲਾਕੇ ਦਾ ਮਸ਼ਹੂਰ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਇਸ ਦੂਜੇ ਬੀਤ ਕਬੱਡੀ ਕੱਪ ਨੂੰ ਲੈ ਕੇ ਇਲਾਕੇ ਦੇ ਖੇਡ ਪ੍ਰੇਮੀਆਂ ਅਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਬੱਡੀ ਕੱਪ ਸਬੰਧੀ ਪ੍ਰਬੰਧਕ ਤਲਵਿੰਦਰ ਕੰਬਾਲਾ ਨੇ ਦੱਸਿਆ ਕਿ ਪਹਿਲਾ ਬੀਤ ਕਬੱਡੀ ਕੱਪ 16 ਨਵੰਬਰ 2024 ਨੂੰ ਅੱਡਾ ਝੁੰਗੀਆਂ ਵਿਖੇ ਕਰਵਾਇਆ ਗਿਆ ਸੀ। ਪਹਿਲੇ ਕੱਪ ਦੀ ਸਫ਼ਲਤਾ ਅਤੇ ਦਰਸ਼ਕਾਂ ਦੇ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਹੁਣ ਦੂਜਾ ਬੀਤ ਕਬੱਡੀ ਕੱਪ 24 ਅਕਤੂਬਰ ਨੂੰ ਉਸੇ ਸਥਾਨ ’ਤੇ ਮੁੜ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 1 ਲੱਖ ਰੁਪਏ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੈਸਟ ਖਿਡਾਰੀ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਬੀਤ ਦੇ ਕਰੀਬ 37 ਪਿੰਡਾਂ ਦੇ ਨੌਜਵਾਨਾਂ ਅਤੇ ਐੱਨਆਰਆਈ ਵੀਰਾਂ ਵੱਲੋਂ ਕਬੱਡੀ ਕੱਪ ਦੀਆਂ ਤਿਆਰੀਆਂ ਵਿੱਚ ਸਰਗਰਮ ਯੋਗਦਾਨ ਪਾਇਆ ਜਾ ਰਿਹਾ ਹੈ।