- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਹਮਾ ਕੁਮਾਰੀਆਂ 10 ਕਰੋੜ ਦੀ ਸਹੁੰ ਚੁੱਕਣ ਦੀ ਮੁਹਿੰਮ

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਸਰਕਾਰੀ ਹਾਈ ਸਕੂਲ ਲਲਵਾਨ ਵਿਖੇ ਕੱਲ 10 ਕਰੋੜ ਦੀ ਸਹੁੰ ਚੁੱਕਣ ਦੀ ਮੁਹਿੰਮ ਦੇ ਹਿੱਸੇ ਵਜੋਂ ਬ੍ਰਹਮਾ ਕੁਮਾਰੀਆਂ ਦੁਲੈਹੜ ਵੱਲੋਂ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ, ਬੀ.ਕੇ. ਅਵਧੇਸ਼ ਨੇ ਵਿਦਿਆਰਥੀਆਂ ਨੂੰ ਸਕਾਰਾਤਮਕ ਸੋਚ, ਇੱਕ ਸਿਹਤਮੰਦ ਜੀਵਨਸ਼ੈਲੀ, ਆਤਮ-ਵਿਸ਼ਵਾਸ, ਜੀਵਨ ਮੁੱਲਾਂ ਅਤੇ ਇੱਕ ਉਦੇਸ਼ਪੂਰਨ ਜੀਵਨ ਦੀ ਮਹੱਤਤਾ ਦੇ ਨਾਲ-ਨਾਲ ਮੋਬਾਈਲ ਫੋਨ ਅਤੇ ਹੋਰ ਯੰਤਰਾਂ ਦੀ ਲਤ ਤੋਂ ਕਿਵੇਂ ਦੂਰ ਰਹਿਣਾ ਹੈ ਬਾਰੇ ਜਾਣਕਾਰੀ ਦਿੱਤੀ। ਬੀ.ਕੇ. ਬਬੀਤਾ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਉੱਚ ਕਦਰਾਂ-ਕੀਮਤਾਂ ਅਪਣਾਉਣ ਅਤੇ ਕਿਸੇ ਵੀ ਨਕਾਰਾਤਮਕ ਪ੍ਰਵਿਰਤੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਵਿਦਿਆਰਥੀਆਂ ਨੇ ਇੱਕ ਸਿਹਤਮੰਦ ਅਤੇ ਸਕਾਰਾਤਮਕ ਜੀਵਨਸ਼ੈਲੀ ਅਪਣਾਉਣ ਦਾ ਪ੍ਰਣ ਲਿਆ। ਇਸ ਉਪਰੰਤ ਰਾਜ ਯੋਗ ਧਿਆਨ ਦਾ ਅਭਿਆਸ ਕੀਤਾ ਗਿਆ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸਕੂਲ ਇੰਚਾਰਜ ਰਾਮ ਲੁਭਾਇਆ ਨੇ ਕਿਹਾ ਕਿ ਤਬਦੀਲੀ ਸਿਰਫ ਦ੍ਰਿੜ ਇਰਾਦੇ ਦੀ ਸ਼ਕਤੀ ਨਾਲ ਹੀ ਆ ਸਕਦੀ ਹੈ। ਮਨੋਜ ਰਾਣਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮਯਕੇ ਦਿਨੇਸ਼ ਗੁਲੇਰਿਆ ਅਤੇ ਸਕੂਲ ਸਟਾਫ਼ ਮੌਜੂਦ ਸਨ।