ਦੂਜਾ ਵਿਸ਼ਾਲ ‘ਮਾਂ ਭਗਵਤੀ ਜਗਰਾਤਾ’ ਸ਼ਰਧਾ ਤੇ ਭਗਤੀ ਦੇ ਮਾਹੌਲ ’ਚ ਸੰਪੰਨ ਦੂਜਾ ਵਿਸ਼ਾਲ ‘ਮਾਂ ਭਗਵਤੀ ਜਾਗਰਣ’ ਸ਼ਰਧਾ ਅਤੇ ਭਗਤੀ ਦੇ ਮਾਹੌਲ ਵਿੱਚ ਸੰਪੰਨ
Publish Date: Sun, 04 Oct 2026 06:45 PM (IST)
Updated Date: Sun, 04 Oct 2026 06:47 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਵੈੱਲਫੇਅਰ ਕਲੱਬ ਟਾਂਡਾ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਅਤੇ ਗਿੰਨੀ ਅਰੋੜਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ ਦੂਜਾ ਵਿਸ਼ਾਲ ‘ਮਾਂ ਭਗਵਤੀ ਜਗਰਾਤਾ’ ਸ਼ਰਧਾ ਅਤੇ ਭਗਤੀ ਦੇ ਮਾਹੌਲ ਵਿੱਚ ਸੰਪੰਨ ਹੋਇਆ। ਜਗਰਾਤਾ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਬਾਰ ਵਿੱਚ ਹਾਜ਼ਰੀ ਭਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਹਰਮੀਤ ਸਿੰਘ ਔਲਖ, ਚੇਅਰਮੈਨ ਸਿਲਵਰ ੳਹ ਸਕੂਲ ਤ੍ਰਿਲੋਚਨ ਸਿੰਘ ਬਿੱਟੂ, ਆਪ ਸੰਗਠਨ ਇੰਚਾਰਜ ਕੇਸ਼ਵ ਸਿੰਘ ਸੈਣੀ, ਬਲਾਕ ਸੰਮਤੀ ਟਾਂਡਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਝਾਵਰ, ਕੌਂਸਲਰ ਸੋਨੂੰ ਖੰਨਾ, ਸ਼ਿਵ ਸੈਨਾ ਹਿੰਦੁਸਤਾਨ ਯੂਥ ਪੰਜਾਬ ਪ੍ਰਧਾਨ ਰਾਹੁਲ ਖੰਨਾ, ਸਨਾਤਨ ਧਰਮ ਸਭਾ ਅਹਿਆਪੁਰ ਦੇ ਪ੍ਰਧਾਨ ਨਿਖਲੇਸ਼ ਜਸਰਾ ਨੈਨੂ, ਆਪ ਸ਼ਹਿਰੀ ਪ੍ਰਧਾਨ ਟਾਂਡਾ ਜਸਵਿੰਦਰ ਜੱਸ਼ੀ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਮਾਂ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਈ। ਇਸ ਮੌਕੇ ਵਿਧਾਇਕ ਰਾਜਾ ਗਿੱਲ ਨੇ ਸਮੂਹ ਸੰਗਤ ਨੂੰ ਮਾਂ ਭਗਵਤੀ ਜਗਰਾਤੇ ਦੀ ਵਧਾਈ ਦਿੱਤੀ। ਜਗਰਾਤੇ ਦੀ ਸ਼ੁਰੂਆਤ ਪੰਡਤ ਰਾਮ ਜੀ ਵੱਲੋਂ ਵਿਧੀਵਤ ਪੂਜਾ-ਅਰਚਨਾ ਨਾਲ ਕਰਵਾਈ ਗਈ। ਇਸ ਉਪਰੰਤ ਕੰਜਕ ਪੂਜਨ ਕੀਤਾ ਗਿਆ। ਪੰਜਾਬ ਦੇ ਪ੍ਰਸਿੱਧ ਗਾਇਕ ਦੀਪਾ ਦਰਵਾ ਨੇ ਗਣੇਸ਼ ਵੰਦਨਾ ਨਾਲ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ। ਉਪਰੰਤ ਪ੍ਰਸਿੱਧ ਗਾਇਕ ਦਿਨੇਸ਼ ਚਤੁਰਥੀ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਆਪਣੇ ਭਜਨਾਂ ਰਾਹੀਂ ਸੰਗਤ ਨੂੰ ਭਗਤੀ ਰਸ ਵਿੱਚ ਰੰਗ ਦਿੱਤਾ। ਇਸੇ ਮੌਕੇ ਮਨੀ ਲਾਡਲਾ ਨੇ ਮਾਂ ਚਿੰਤਪੂਰਨੀ ਅਤੇ ਸ਼ੇਰਾਂਵਾਲੀ ਮਾਂ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਕਈ ਭਜਨ ਪੇਸ਼ ਕੀਤੇ। ਉਨ੍ਹਾਂ ਦੀਆਂ ਭੇਟਾਂ ’ਤੇ ਪੰਡਾਲ ਵਿੱਚ ਮੌਜੂਦ ਸ਼ਰਧਾਲੂ ਝੂਮ ਉੱਠੇ। ਇਸ ਮੌਕੇ ਗੁਰਦੀਪ ਹੈੱਪੀ, ਕੌਂਸਲਰ ਪਰਵਿੰਦਰ ਕੌਰ ਘੁੰਮਣ, ਕੌਂਸਲਰ ਮਨਜੀਤ ਕੌਰ, ਕੌਂਸਲਰ ਹਰਮੀਤ ਸਿੰਘ, ਕੌਂਸਲਰ ਸੇਠ ਰਾਮ ਸੇਠੀ, ਰਾਜਨ ਸੋਂਧੀ, ਅਮਨ ਘੁੰਮਣ, ਅਨਿਲ ਗੋਰਾ, ਗੁਰਮੀਤ ਬਿੱਟੂ, ਮਨੀਸ਼ ਸੋਂਧੀ, ਪਰਮੋਦ, ਮਨਿੰਦਰ, ਸ਼ਿਵਮ ਨਰੂਲਾ, ਭਰਤ ਤਲਵਾੜ, ਮੋਹਨ ਸ਼ਰਮਾ, ਰੋਹਿਤ ਟੰਡਨ ਸਮੇਤ ਕਲੱਬ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।