- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਜਲਾਲਪੁਰ ’ਚ ਹੋਵੇਗਾ ਏਸ਼ੀਆਈ ਖੇਡਾਂ ਚ ਨਵਾਂ ਰਿਕਾਰਡ ਬਣਾਉਂਣ ਵਾਲੇ ਗੁਰਿੰਦਰਵੀਰ ਦਾ ਸਨਮਾਨ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਏਸ਼ੀਆਈ ਖੇਡਾਂ ਵਿਚ ਮਿਕਸਡ ਰਿਲੇਅ ਦੌੜ ਵਿੱਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਟੀਮ ਨੇ 41.06 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਉਂਦੇ ਹੋਏ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਇਸ ਟੀਮ ਵਿੱਚੋ ਗੁਰਿੰਦਰਵੀਰ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਪਿੰਡ ਪਤਿਆਲਾ ਦਾ ਮੈਡਲ ਜਿੱਤਣ ਤੋਂ ਟਾਂਡਾ ਉੜਮੁੜ ਇਲਾਕੇ ਦੇ ਪਿੰਡ ਜਲਾਲਪੁਰ ਵਿਖੇ ਚੇਅਰਮੈਨ ਮਾਰਕੀਟਿੰਗ ਕਮੇਟੀ ਟਾਂਡਾ ਤੇ ਸਰਪੰਚ ਪਿੰਡ ਜਲਾਲਪੁਰ ਜਸਵੰਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਜਸਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਗੁਰਿੰਦਰਵੀਰ ਸਿੰਘ ਦੇ ਸਨਮਾਨ ਸਬੰਧੀ 5 ਅਕਤੂਬਰ ਨੂੰ ਪਿੰਡ ਜਲਾਲਪੁਰ ਵਿਖੇ ਇੱਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਜਿਕਰਯੋਗ ਹੈ ਕਿ ਗੁਰਿੰਦਰਵੀਰ ਸਿੰਘ ਨੇ ਇਸ ਤੋਂ ਪਹਿਲਾ ਵੀ ਮਈ 2026 ਵਿਚ ਰਾਂਚੀ ਵਿਖੇ ਹੋਏ ਫੈਡਰੇਸ਼ਨ ਕੱਪ ਦੌਰਾਨ 10.09 ਸਕਿੰਟ ਦਾ ਸਮਾਂ ਕੱਢ ਕੇ 100 ਮੀਟਰ ਦੌੜ ਵਿੱਚ ਭਾਰਤ ਦਾ ਨੈਸ਼ਨਲ ਰਿਕਾਰਡ ਬਣਾਇਆ ਸੀ। ਗੁਰਿੰਦਰਵੀਰ ਸਿੰਘ ਦੇ ਪਿਤਾ ਕਮਲਜੀਤ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।