- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਖ ਵੱਖ ਜਥੇਬੰਦੀਆਂ ਵੱਲੋਂ ਸੈਨੇਟਰ ਪ੍ਰੋ ਸੰਦੀਪ ਸਿੰਘ ਸੀਕਰੀ ਦਾ ਹਰਿਆਣਾ ਵਿਖੇ ਸਨਮਾਨ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਮੁਲਾਜ਼ਮ, ਵਿਦਿਆਰਥੀ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ ਤੀਸਰੀ ਵਾਰ ਚੁਣੇ ਗਏ ਸਾਬਕਾ ਸਿੰਡੀਕੇਟ ਤੇ ਸੈਨੇਟਰ ਪ੍ਰੋ. ਸੰਦੀਪ ਸਿੰਘ ਸੀਕਰੀ ਦੇ ਸਨਮਾਨ ਵਿੱਚ ਵਿਸ਼ਾਲ ਇਕੱਤਰਤਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੀਕਰੀ ਪਿਛਲੇ ਲੰਮੇ ਸਮੇਂ ਤੋਂ ਸੂਬੇ ਦੇ ਵਿਦਿਆਰਥੀਆ, ਮੁਲਾਜ਼ਮਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਹਿੱਤਾਂ ਲਈ ਸਰਗਰਮ ਆਗੂ ਵਜੋਂ ਵਿਚਰ ਰਿਹਾ ਹੈ। ਸੀਕਰੀ ਨੇ ਸੰਨ 2025 ਵਿੱਚ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਬਹਾਲ ਰੱਖਣ ਲਈ ਯੂਨੀਵਰਸਿਟੀ ਵਿਦਿਆਰਥੀਆ ਵੱਲੋਂ ‘ਪੰਜਾਬ ਯੂਨੀ ਬਚਾਓ ਮੋਰਚੇ’ ਵਿੱਚ ਆਪਣੀ ਡਟਵੀਂ ਹਮਾਇਤ ਨਾਲ ਯੂਨੀਵਰਸਿਟੀ ਦੀ ਸੈਨੇਟ ਨੂੰ ਬਹਾਲ ਕਰਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸੀਕਰੀ ਪਹਿਲਾਂ ਵਾਂਗ ਹੀ ਆਪਣੀ ਰਾਜਸੀ, ਵਿੱਦਿਅਕ, ਸਮਾਜਿਕ ਤੇ ਪ੍ਰਬੰਧਕੀ ਸੂਝਬੂਝ ਦੇ ਪ੍ਰਗਟਾਵੇ ਦਾ ਤਸੱਲੀਬਖ਼ਸ਼ ਸਫ਼ਰ ਜਾਰੀ ਰੱਖੇਗਾ। ਇਸ ਮੌਕੇ ਅਕਾਲੀ ਦਲ ਹਰਿਆਣਾ ਦੇ ਸਰਕਲ ਪ੍ਰਧਾਨ ਜਸਪਾਲ ਸਿੰਘ ਚੱਕ ਗੁਜਰਾਂ, ਸਹਿਕਾਰੀ ਬੈਕ ਹੁਸ਼ਿਆਰਪੁਰ ਦੇ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ, ਅਕਾਲੀ ਦਲ ਦੇ ਜਨਰਲ ਕੌਸਲ ਮੈਬਰ ਸਤਪਾਲਸਿੰਘ ਭੁਲਾਣਾ, ਸੁਖਵਿੰਦਰ ਸਿੰਘ ਰਿਆੜ, ਪ੍ਰਿੰਸੀਪਲ ਹਰਜਿੰਦਰ ਸਿੰਘ, ਮੈਨੇਜਰ ਕਰਨੈਲ ਸਿੰਘ, ਨੰ ਚਰਨਜੀਤ ਸਿੰਘ ਰੂਬੀ, ਜਸਦੀਪ ਸਿੰਘ ਲਾਂਬੜਾ, ਪ੍ਰਿੰਸੀ ਰਾਮ ਆਸਰਾ ਅਤੇ ਹੋਰ ਵੀ ਹਾਜਰ ਸਨ।