ਮਿੱਡ-ਡੇ-ਮੀਲ ਦੇ ਪੈਸੇ ਐਡਵਾਂਸ ’ਚ ਨਾ ਆਉਣ ਕਾਰਨ ਬੱਚਿਆਂ ਦੀ ਥਾਲੀ ਹੋ ਰਹੀ ਪ੍ਰਭਾਵਿਤ ਮਿੱਡ ਡੇ ਮੀਲ ਦੇ ਪੈਸੇ ਅਡਵਾਂਸ ਵਿਚ ਨਾ ਆਉਣ ਕਾਰਨ ਬੱਚਿਆਂ ਦੀ ਥਾਲੀ ਹੋ ਰਹੀ ਪ੍ਰਭਾਵਿਤ
Publish Date: Sun, 04 Oct 2026 03:15 PM (IST)
Updated Date: Sun, 04 Oct 2026 03:17 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਸਰਕਾਰੀ ਸਕੂਲਾਂ ’ਚ ਪਹਿਲੀ ਕਲਾਸ ਤੋਂ 8ਵੀਂ ਤੱਕ ਮਿੱਡ-ਡੇ-ਮੀਲ ਦੇ ਪੈਸੇ ਸਰਕਾਰ ਵੱਲੋਂ ਲੇਟ ਭੇਜਣ ਕਾਰਨ ਬੱਚਿਆਂ ਦੀ ਥਾਲੀ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਸਬੰਧੀ ਸਿੱਖਿਆ ਬਚਾਓ ਅੰਦੋਲਨ ਦੇ ਆਗੂ ਜੈ ਗੋਪਾਲ ਧੀਮਾਨ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਮਿੱਡ-ਡੇ-ਮੀਲ ਵੀ ਮਜਾਕ ਬਣਦਾ ਜਾ ਰਿਹਾ ਹੈ। ਭਾਵੇਂ ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਸਕੀਮ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਪੋਸ਼ਨ ਸ਼ਕਤੀ ਨਿਰਮਾਣ ਰੱਖ ਲਿਆ ਹੈ ਪਰ ਹਾਲ ਤਾਂ ਪਹਿਲਾਂ ਨਾਲੋਂ ਵੀ ਮਾੜਾ ਹੋ ਰਿਹਾ ਹੈ। ਇਕ ਟੀਚਰ ਬੱਚਿਆਂ ਨੂੰ ਪੜ੍ਹਾਵੇਗਾ ਕਿ ਕਲਾਸ ਛੱਡ ਕੇ ਮਿੱਡ ਡੇ ਮੀਲ ਦਾ ਪ੍ਰਬੰਧ ਕਰੇਗਾ। ਇਸ ਮੌਕੇ ਧੀਮਾਨ ਨੇ ਚਿੰਤਾ ਜਾਹਿਰ ਕਰਦਿਆਂ ਮਿੱਡ ਡੇ ਮੀਲ ਇੰਚਾਰਜ਼ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਕਰਿਆਨੇ ਦਾ ਸਾਮਾਨ ਦੁਕਾਨ ਤੋਂ ਉਧਾਰ ਲਿਆ ਕੇ ਬੱਚਿਆਂ ਦੇ ਖਾਣੇ ਦੇ ਪ੍ਰਬੰਧ ਕੀਤਾ ਜਾਂਦਾ ਹੈ ਅਤੇ 3,4 ਮਹੀਨੇ ਪੈਸੇ ਦਾ ਇੰਤਜਾਰ ਕਰਨਾ ਪੈਂਦਾ ਹੈ। ਟੀਚਰ ਨੇ ਦੱਸਿਆ ਕਿ ਉਨ੍ਹਾਂ ਦਾ ਆਪਣਾ ਵੀ ਪਰਿਵਾਰ ਹੈ ਤੇ ਹਰ ਵਾਰ ਉਹ ਅਪਣੀ ਜੇਬ ਵਿਚੋਂ ਪੈਸਾ ਨਹੀਂ ਖਰਚ ਕਰ ਸਕਦੇ, ਫਰੂਟ ਤਾਂ ਕੈਸ਼ ਵਿਚ ਹੀ ਮਿਲਦਾ ਹੈ। ਧੀਮਾਨ ਨੇ ਦਸਿਆ ਕਿ ਸਕੂਲਾਂ ਵਿਚ ਉਧਾਰ ਦਾ ਸਾਰਾ ਸਿਸਟਮ ਬੰਦ ਹੋਣਾ ਚਾਹੀਦਾ ਹੈ ਬੱਚੇ ਤਾਂ ਸਕੂਲਾਂ ਵਿਚ ਪਹਿਲਾਂ ਹੀ ਘਰਾਂ ਵਿਚੋਂ ਭੋਜਨ ਖਾ ਕੇ ਨਹੀਂ ਆਉਂਦੇ। ਉਸ ਦੇ ਪ੍ਰਬੰਧ ਲਈ ਟੀਚਰਾਂ ਤੋਂ ਇਲਾਵਾ ਅਲੱਗ ਸਟਾਫ ਹੋਣਾ ਚਾਹੀਦਾ ਹੈ। ਸਕੂਲ ਵਿਚ ਹਰੇਕ ਬੱਚੇ ਨੂੰ ਹਰ ਰੋਜ 250 ਗ੍ਰਾਮ ਦੁੱਧ ਜ਼ਰੂਰ ਮਿਲਣਾ ਚਾਹੀਦਾ ਹੈ। ਇਸ ਵਿਸ਼ੇ ’ਤੇ ਹੋਰ ਕੰਮ ਕਰਕੇ ਸਾਰੀ ਰਿਪੋਰਟ ਤਿਆਰ ਕਰਕੇ ਦਾ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਇਟਸ ਨੂੰ ਭੇਜੀ ਜਾਵੇਗੀ।