ਮੁਕੇਰੀਆਂ ’ਚ ਹਲਦੀਘਾਟੀ ਦੀ ਪਵਿੱਤਰ ਮਿੱਟੀ ਨੇ ਜਗਾਇਆ ਸਵੈ-ਮਾਣ ਮੁਕੇਰੀਆਂ ਵਿੱਚ ਹਲਦੀਘਾਟੀ ਦੀ ਪਵਿੱਤਰ ਮਿੱਟੀ ਨੇ ਜਗਾਇਆ ਸਵੈ-ਮਾਣ
Publish Date: Sat, 03 Oct 2026 06:22 PM (IST)
Updated Date: Sat, 03 Oct 2026 06:22 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਰਾਜਸਥਾਨ ਦੀ ਇਤਿਹਾਸਕ ਹਲਦੀਘਾਟੀ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਨੂੰ ਲੈ ਕੇ ਮੁਕੇਰੀਆਂ ਵਿੱਚ ਕੱਢੀ ਗਈ ਸਵੈ-ਮਾਣ ਚੇਤਨਾ ਯਾਤਰਾ ਦਾ ਕੱਲ ਮਨਕੋਟੀਆ ਫਾਰਮ ਵਿੱਚ ਸ਼ਾਨਦਾਰ ਸਮਾਪਨ ਹੋਇਆ। ਇਸ ਸਮੇਂ ਮੁਕੇਰੀਆਂ ਵਾਸੀਆਂ ਅਤੇ ਸਮੂਹ ਰਾਜਪੂਤ ਪਰਿਵਾਰਾਂ ਦੇ ਸਹਿਯੋਗ ਨਾਲ ‘ਹਲਦੀਘਾਟੀ ਦੀ ਮਿੱਟੀ-ਵੀਰਾਂ ਦਾ ਸਨਮਾਨ’ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਰਾਮ ਰਾਜ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਰਾਜਿੰਦਰ ਸਿੰਘ ਨਰੂਕਾ ਅਤੇ ਸਰਵ ਕਲਿਆਣ ਹਿਮਾਚਲ ਪ੍ਰਦੇਸ਼ ਦੇ ਰਾਸ਼ਟਰੀ ਪ੍ਰਧਾਨ ਅਭਿਸ਼ੇਕ ਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਸਥਾਨ ’ਤੇ ਪੁੱਜਣ ’ਤੇ ਸੁਮਿਤ ਡਡਵਾਲ, ਸੰਗਰਾਮ ਸਿੰਘ, ਸਚਿਨ ਸਮਿਆਲ, ਵਿਕਾਸ ਮਨਕੋਟੀਆ, ਸੰਦੀਪ ਮਿਨਹਾਸ ਅਤੇ ਵਰਿੰਦਰ ਲਗਵਾਲ ਦੀ ਅਗਵਾਈ ਵਿੱਚ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਜੋਤ ਰੁਸ਼ਨਾ ਕੇ ਕੀਤੀ ਗਈ। ਇਸ ਸਮੇਂ ਰਾਜਿੰਦਰ ਸਿੰਘ ਨਰੂਕਾ ਨੇ ਸਫ਼ਲ ਸਮਾਗਮ ਲਈ ਸਾਰੇ ਪ੍ਰਬੰਧਕਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਧਰਤੀ ਭਾਰਤੀ ਇਤਿਹਾਸ ਵਿੱਚ ਵੀਰਤਾ, ਸਵੈ-ਮਾਣ ਅਤੇ ਸੰਘਰਸ਼ ਦੀ ਪ੍ਰੇਰਣਾ ਦਾ ਪ੍ਰਤੀਕ ਰਹੀ ਹੈ। ਸਮਾਗਮ ਦੌਰਾਨ ਅਭਿਸ਼ੇਕ ਰਾਣਾ ਨੇ ਕਿਹਾ ਕਿ ਇਤਿਹਾਸ ਦੀਆਂ ਯਾਦਾਂ ਨੂੰ ਸਮਾਜ ਦੀ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਮਹਾਂਵੀਰ ਰਾਜਸਥਾਨ ਸ਼ਹਿਰੀ ਰਾਜਪੂਤ ਸਭਾ ਦੇ ਪ੍ਰਧਾਨ ਬਲਵੰਤ ਸਿੰਘ ਮਿਨਹਾਸ, ਠਾਕੁਰ ਕਮਲਜੀਤ ਸਿੰਘ, ਰਘੂਨਾਥ ਰਾਣਾ, ਪ੍ਰਦੀਪ ਕਟੋਚ, ਕੰਵਰ ਰਾਕੇਸ਼ ਸਿੰਘ, ਐਡਵੋਕੇਟ ਸਰਬਜੀਤ ਸਿੰਘ, ਰਾਜੇਸ਼ ਠਾਕੁਰ, ਤਰਲੋਕ ਸਿੰਘ ਰਾਣਾ, ਕਪਿਲ ਠਾਕੁਰ, ਕਿਰਪਾਲ ਸਿੰਘ ਗੇਰਾ, ਬੀਬੀ ਸ਼ਿਖਾ ਸਮਿਆਲ, ਤਰਸੇਮ ਮਿਨਹਾਸ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਇਲਾਕਾ ਵਾਸੀ ਹਾਜ਼ਰ ਸਨ।