ਵੋਟ ਚੋਰੀ ਖ਼ਿਲਾਫ਼ ਕਾਂਗਰਸ ਡਟੀ, ਸੰਗਰਸ਼ ਰਹੇਗਾ ਜਾਰੀ ਵੋਟ ਚੋਰੀ ਦੇ ਖਿਲਾਫ ਕਾਂਗਰਸ ਡਟੀ, ਸੰਗਰਸ਼ ਰਹੇਗਾ ਜਾਰੀ
Publish Date: Sat, 03 Oct 2026 06:20 PM (IST)
Updated Date: Sat, 03 Oct 2026 06:22 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਦੇਸ਼ ਦੇ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਨਾਗਰਿਕ ਦੇ ਵੋਟ ਦੇਣ ਦਾ ਅਧਿਕਾਰ ਸੁਰੱਖਿਅਤ ਰਹਿਣਾ ਬੇਹੱਦ ਜ਼ਰੂਰੀ ਹੈ। ਵੋਟਰ ਸੂਚੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ, ਯੋਗ ਵੋਟਰਾਂ ਦੇ ਨਾਮ ਹਟਾਉਣ ਜਾਂ ਅਣਉਚਿਤ ਤਰੀਕੇ ਨਾਲ ਨਾਮ ਸ਼ਾਮਲ ਕਰਨਾ ਅਤੇ ਵੋਟ ਚੋਰੀ ਕਰਨਾ ਭਾਜਪਾ ਦੀ ਸੋਚੀ ਸਮਝੀ ਸਾਜਿਸ਼ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਦੇ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ ਨੇ ਕਾਂਗਰਸ ਭਵਨ ਵਿਖ਼ੇ ਕਹੀ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਣੇਸ਼ ਕੁਮਾਰ ਨੂੰ ਫੋਰਨ ਅਹੁਦੇ ਤੋਂ ਹਟਾਇਆ ਜਾਵੇ। ਵੋਟਾਂ ਦੀ ਸੁਧਾਈ ਦੌਰਾਨ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਤੋਂ ਬਾਹਰ ਨਾ ਰਹਿ ਜਾਵੇ ਅਤੇ ਕਿਸੇ ਅਯੋਗ ਵਿਅਕਤੀ ਦਾ ਨਾਮ ਸ਼ਾਮਲ ਨਾ ਹੋਵੇ। ਚੋਣ ਪ੍ਰਕਿਰਿਆ ਨਾਲ ਜੁੜੀ ਹਰ ਜਾਣਕਾਰੀ ਰਾਜਨੀਤਿਕ ਪਾਰਟੀਆਂ ਅਤੇ ਆਮ ਲੋਕਾਂ ਲਈ ਸਪੱਸ਼ਟ ਤੌਰ ’ਤੇ ਉਪਲਬਧ ਕਰਵਾਈ ਜਾਵੇ। ਕਾਂਗਰਸ ਲੋਕਾਂ ਦੇ ਵੋਟ ਦੇ ਅਧਿਕਾਰ, ਪਾਰਦਰਸ਼ੀ ਚੋਣ ਪ੍ਰਕਿਰਿਆ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਆਵਾਜ਼ ਉਠਾਉਂਦੀ ਰਹੇਗੀ ਅਤੇ ਭਾਜਪਾ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਪਵਨ ਆਦੀਆਂ ਸਾਬਕਾ ਵਿਧਾਇਕ, ਅਰੁਣ ਡੋਗਰਾ ਸਾਬਕਾ ਵਿਧਾਇਕ, ਐਡਵੋਕੇਟ ਰੋਹਿਤ ਜੋਸ਼ੀ, ਸੁੰਦਰ ਸ਼ਾਮ ਅਰੋੜਾ, ਅਮਰਪਾਲ ਕਾਕਾ, ਰਣਜੀਤ ਕੁਮਾਰ ਚੱਬੇਵਾਲ, ਯਾਮੀਨੀ ਗੋਮਰ, ਰਜਨੀਸ਼ ਟੰਡਨ, ਅਸ਼ਵਨੀ ਸ਼ਰਮਾ, ਸਰਵਨ ਸਿੰਘ, ਹੰਸਰਾਜ ਸਤਿਆਲ, ਤੇ ਹੋਰ ਆਗੂ ਮੌਜੂਦ ਸਨ।