- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਸਕੂਲ ਬੋੜਾ ਵਿਖੇ ਸਟੂਡੈਂਟਸ ਸਾਇੰਸ ਸੈਮੀਨਾਰ ਦਾ ਆਯੋਜਨ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿਖੇ ਸਿੱਖਿਆ ਵਿਭਾਗ ਵੱਲੋਂ ਸਟੂਡੈਂਟ ਸਾਇੰਸ ਸੈਮੀਨਾਰ ਦਾ ਆਯੋਜਨ ਸਕੂਲ ਇੰਚਾਰਜ ਮਨਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ । ਇਹ ਮੁਕਾਬਲਾ ਏਐਸਜੀ ਗਰੁੱਪ ਬੀਆਰਸੀ ਰਾਮ ਸਰੂਪ, ਬੀਆਰਸੀ ਰਾਮ ਕਿਸ਼ਨ, ਬੀਆਰਸੀ ਭਾਗ ਸਿੰਘ ਅਤੇ ਸੇਵਾਮੁਕਤ ਸਾਇੰਸ ਅਧਿਆਪਕ ਅਨੁਪਮ ਕੁਮਾਰ ਸ਼ਰਮਾ ਵੱਲੋਂ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਗੜਸ਼ੰਕਰ 2 ਬਲਾਕ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਵਿੱਚ ਪਹਿਲੇ ਸਥਾਨ 'ਤੇ ਰਸ਼ਮੀਨ ਕੌਰ ਸਰਕਾਰੀ ਹਾਈ ਸਕੂਲ ਖੁਰਾਲੀ , ਦੂਸਰਾ ਸਥਾਨ ਡਿੰਪਲ ਦੇਵੀ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ, ਤੀਸਰਾ ਸਥਾਨ ਸੰਤੋਸ਼ ਦੇਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਣੋਵਾਲ ਕਲਾਂ ਨੇ ਪ੍ਰਾਪਤ ਕੀਤਾ। ਇਸ ਮੁਕਾਬਲੇ ਦੀ ਜਜਮੈਂਟ ਲੈਕ. ਜਸਪਾਲ ਸਿੰਘ ਧੰਜਲ, ਮਾਸਟਰ ਜਤਿੰਦਰ ਸਿੰਘ ਅਤੇ ਮਾਸਟਰ ਅਜੇ ਕੁਮਾਰ ਵੱਲੋਂ ਕੀਤੀ ਗਈ । ਇਸ ਮੌਕੇ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਰੀਤੂ ਵਰਮਾ, ਰਵਨੀਤ ਕੌਰ, ਜਤਿੰਦਰ ਸਿੰਘ ,ਮਨਪ੍ਰੀਤ ਕੌਰ, ਨਵਨੀਤ ਕੌਰ ,ਹਨੀ ਭਾਟੀਆ, ਸੰਜੀਵ ਕੁਮਾਰ, ਪੰਕਜ ਕੁਮਾਰ ,ਤੇਜਪਾਲ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੋੜਾ ਦਾ ਸਟਾਫ ਹਾਜ਼ਰ ਸਨ।