- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਾਦੀ ਤੋਂ 79 ਸਾਲ ਬਾਅਦ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਬੀਤ ਇਲਾਕਾ: ਅਲੋਕ ਰਾਣਾ

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬੀਤ ਇਲਾਕੇ ਦੀ ਤਰੱਕੀ ਦੇ ਨਾਮ ’ਤੇ ਸਿਰਫ ਫੋਕੀ ਵਾਹ ਵਾਹੀ ਖੱਟੀ ਹੈ ਪ੍ਰੰਤੂ ਬੀਤ ਦੇ ਲੋਕ ਆਜ਼ਾਦੀ ਤੋ 79 ਸਾਲ ਬਾਅਦ ਵੀ ਮੁਢਲੀਆਂ ਲੋੜਾਂ ਲਈ ਇਲਾਕੇ ਤੋ 25 ਕਿਲੋਮੀਟਰ ਦੂਰ ਗੜ੍ਹਸ਼ੰਕਰ ਜਾ ਕੇ ਧੱਕੇ ਖਾਂਦੇ ਹਨ। ਬੀਤ ਦੇ ਲੋਕਾਂ ਨੂੰ ਸਿਰਫ ਵੋਟਾਂ ਵਟੋਰਨ ਦਾ ਇੱਕ ਜ਼ਰੀਆ ਹੀ ਕਿਹਾ ਜਾ ਸਕਦਾ ਹੈ। ਉਪਰੋਕਤ ਸ਼ਬਦ ਬੀਜੇਪੀ ਦੇ ਨੌਜਵਾਨ ਆਗੂ ਅਲੋਕ ਰਾਣਾ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਬੀਤ ਦੇ ਜੋ ਵੀ ਵਿਕਾਸ ਕਾਰਜ ਇਲਾਕੇ ਅੰਦਰ ਚੱਲ ਰਹੇ ਹਨ ਜਿਆਦਾਤਰ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਚੱਲ ਰਹੇ ਹਨ। 38 ਪੰਚਾਇਤਾਂ ਲਈ ਸਿਰਫ ਇਕ ਸੇਵਾ ਕੇਂਦਰ ਨਾਨੋਵਾਲ ਹੈ। ਸਰਕਾਰੀ ਹਸਪਤਾਲ ਬੀਨੇਵਾਲ ’ਚ ਡਾਕਟਰ ਅਤੇ ਸਟਾਫ ਦੀ ਘਾਟ, ਸਕੂਲਾਂ ਚ ਅਧਿਆਪਕਾਂ ਦੀ ਘਾਟ ਹੈ, ਆਰਮੀ ਦੀ ਤਿਆਰੀ ਕਰਨ ਵਾਲੇ ਬੱਚਿਆਂ ਕੋਲ ਕੋਈ ਸਟੇਡੀਅਮ ਨਹੀਂ ਅਤੇ ਬੀਤ ਇਲਾਕੇ ਦੀ ਅੱਧੀ ਆਬਾਦੀ ਅੱਜ ਵੀ ਗੰਦਾ ਪਾਣੀ ਪੀ ਰਹੀ ਹੈ ਕਾਰਨ ਪੀਣ ਵਾਲੇ ਪਾਈਪ 25 ਸਾਲ ਪੁਰਾਣੇ ਹੋਣ ਕਰਕੇ ਗਲ਼ ਚੁੱਕੇ ਹਨ।