- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਆਈ ਬੈਂਕ ਨੇ ਹਜ਼ਾਰਾਂ ਜਿੰਦਗੀਆਂ ਕੀਤੀਆਂ ਰੋਸ਼ਨ

ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਰੋਟਰੀ ਆਈ ਬੈਂਕ ਐਂਡ ਕੌਰਨੀਆ ਟਰਾਂਸਪਲਾਂਟ ਸੁਸਾਇਟੀ ਯੂਨਿਟ ਗੜ੍ਹਸ਼ੰਕਰ ਵੱਲੋਂ ਦੇ ਜੇਬੀ ਬਹਿਲ, ਚੇਅਰਮੈਨ ਤਰਸੇਮ ਸਿੰਘ ਅਤੇ ਯੂਨਿਟ ਪ੍ਰਧਾਨ ਡਾ. ਲਖਵਿੰਦਰ ਕੁਮਾਰ ਬਿਲੜੌ ਦੀ ਅਗਵਾਈ ਹੇਠ ਸਿਵਿਲ ਹਸਪਤਾਲ ਗੜ੍ਹਸ਼ੰਕਰ ਦੇ ਐਸ ਐਮ ਓ ਡਾ ਨਿਰਮਲ ਕੁਮਾਰ ਵੱਲੋਂ ਨੇਤਰਹੀਣ ਦੇ ਕੋਰਨੀਆ ਦੀ ਪੱਟੀ ਖੁਲਵਾਈ ਗਈ। ਇਸ ਮੌਕੇ ਮਰੀਜ਼ ਕੁਲਦੀਪ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕਿ ਮੈਂ ਅੱਖਾਂ ਦੀ ਰੌਸ਼ਨੀ ਕਾਰਨ ਬਹੁਤ ਪਰੇਸਾਨ ਸੀ। ਜਦੋਂ ਮੈ ਜੇ ਬੀ ਬਹਿਲ ਦੇ ਸੰਪਰਕ ਵਿੱਚ ਆਇਆ ਤਾਂ ਇਹਨਾਂ ਨੇ ਮੇਰੀ ਅੱਖ ਦਾ ਕੋਰਨੀਆ ਪਵਾਂ ਦਿੱਤੀਆ ਜਿਸ ਨਾਲ ਮੈ ਹੁਣ ਦੇਖ ਸਕਦਾ ਹਾਂ। ਡਾ ਤਰਸੇਮ ਸਿੰਘ ਨੇ ਦੱਸਿਆ ਕਿ ਰੋਟਰੀ ਆਈ ਬੈਂਕ ਵੱਲੋਂ ਸਰਕਾਰੀ ਹਸਪਤਾਲ ਬੀਨੇਵਾਲ 17 ਅਕਤੂਬਰ ਨੂੰ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਇਲਾਕੇ ਦੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਅਤੇ ਇਲਾਜ ਲੈਂਜ ਫ੍ਰੀ ਪਵਾਏ ਜਾਣਗੇ। ਇਸ ਮੌਕੇ ਪ੍ਰੋਫੈਸਰ ਦਲਜੀਤ ਸਿੰਘ, ਕ੍ਰਿਸ਼ਨ ਕਿਸ਼ੋਰ ,ਜਸਵੀਰ ਕਵਰ ,ਬਰਨ ਗੁਪਤਾ, ਭੁਪਿੰਦਰ ਸਿੰਘ ,ਉਂਕਾਰ ਸਿੰਘ ਚਾਲਪੁਰੀ, ਰਾਜਨ ਮੱਲਨ, ਰਮਨ ਕੁਮਾਰ, ਸਿਸਟਰ ਸੁਖਵਿੰਦਰ ਕੌਰ ਹਾਜ਼ਰ ਸਨ।