- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੂਮੀ ਰੱਖਿਆ ਵਿਭਾਗ ਦੀ ਕਸਬਾ ਕਮਾਹੀ ਦੇਵੀ 'ਚ ਮੀਟਿੰਗ

ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਭੂਮੀ ਰੱਖਿਆ ਵਿਭਾਗ ਵੱਲੋਂ ਬਲਾਕ ਤਲਵਾੜਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਭੂਮੀ ਰੱਖਿਆ ਕਮੇਟੀ ਪ੍ਰਧਾਨ, ਮੈਂਬਰਾਂ ਤੇ ਮੋਹਤਬਰ ਦੀ ਵਿਭਾਗ ਦੇ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਪ੍ਰਸ਼ੋਤਮ ਲਾਲ ਦੀ ਪ੍ਰਧਾਨਗੀ ਹੇਠ ਕਸਬਾ ਕਮਹੀ ਦੇਵੀ ਵਿਖੇ ਅਹਿਮ ਮੀਟਿੰਗ ਹੋਈ। ਇਸ ਮੌਕੇ ਵਿਭਾਗ ਦੇ ਉੱਚ ਅਧਿਕਾਰੀ ਐਸਸੀਓ ਰਮਨ ਅੱਤਰੀ ਨੇ ਇਕੱਤਰ ਕਮੇਟੀ ਪ੍ਰਧਾਨ ਤੇ ਮੋਹਤਬਰਾਂ ਨੂੰ ਦੱਸਿਆ ਕਿ ਯੂਨੀਵਰਸਿਟੀ ਤੋਂ ਸੋਧੇ ਬੀਜ ਕਿਸਾਨਾਂ ਲਈ ਸਬਸਿਡੀ ਤੇ ਕਣਕ (826), ਸਰੋਂ ਅਤੇ ਬਰਸੀਂਣ ਦੇ ਬੀਜ ਕਿਸਾਨਾਂ ਦੀ ਡਿਮਾਂਡ ਮੁਤਾਬਕ ਉਪਲਬਧ ਕਰਵਾਏ ਜਾਣਗੇ। ਬਲਾਕ ਤਲਵਾੜਾ - ਹਾਜੀਪੁਰ 'ਚ ਪਿੰਡ ਪੱਧਰ ’ਤੇ ਬਣਾਏ ਭੂਮੀ ਰੱਖਿਆ ਕਮੇਟੀ ਦੇ ਪ੍ਰਧਾਨਾਂ ਤੋਂ ਪਿੰਡਾਂ ਦੇ ਕਿਸਾਨਾਂ ਨਾਲ ਸੰਪਰਕ ਕਰਨ ਉਪਰੰਤ ਬੀਜਾਂ ਦੀ ਡਿਮਾਂਡ ਨੂੰ ਵਿਭਾਗ ਦੇ ਅਧਿਕਾਰੀਆਂ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਭੂਮੀ ਰੱਖਿਆ ਵਿਭਾਗ ਕੈਂਪ ਦੌਰਾਨ ਹਲਕਾ ਵਿਧਾਇਕ ਕਰਮਵੀਰ ਘੁੰਮਣ ਦੀ ਹਾਜ਼ਰੀ 'ਚ ਕਿਸਾਨ ਬੀਜ ਪ੍ਰਾਪਤ ਕਰਨ ਸਕਣਗੇ। ਇਸ ਮੌਕੇ ਵਿਭਾਗ ਦੇ ਅਧੀਕਾਰੀ ਸੁਰਜੀਤ ਸਿੰਘ ਸਰਵੇਅਰ , ਰੇਨੂ ਸ਼ਰਮਾ ਸਰਪੰਚ ਜੁਗਿਆਲ, ਪ੍ਰਸ਼ੋਤਮ ਲਾਲ ਹੀਰ ਬਹਿ, ਪ੍ਰਧਾਨ ਸ਼ਾਦੀ ਲਾਲ ਬਹਿਮਾਵਾ ਆਦਿ ਹਾਜ਼ਰ ਸਨ।