ਈ-ਨਕਸ਼ਾ ਪੋਰਟਲ ’ਤੇ ਆ ਰਹੀਆਂ ਤਕਨੀਕੀ ਸਮੱਸਿਆਵਾਂ ਈ-ਨਕਸ਼ਾ ਪੋਰਟਲ 'ਤੇ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
Publish Date: Thu, 01 Oct 2026 03:47 PM (IST)
Updated Date: Thu, 01 Oct 2026 03:49 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਨਗਰ ਕੌਂਸਲ ਹਰਿਆਣਾ ਦੇ ਦਫ਼ਤਰ ਵਿਖੇ ਸਹਾਇਕ ਨਗਰ ਯੋਜਨਾਕਾਰ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਆਰਕੀਟੈਕਟਾਂ, ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਈ-ਨਕਸ਼ਾ ਪੋਰਟਲ ਤੇ ਪ੍ਰਾਪਤ ਹੋਣ ਵਾਲੀਆਂ ਫਾਈਲਾਂ ਸਬੰਧੀ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ’ਚ ਕਾਰਜ ਸਾਧਕ ਅਫ਼ਸਰ ਮਦਨ ਸਿੰਘ, ਜੂਨੀਅਰ ਇੰਜੀਨੀਅਰ ਪ੍ਰਿਅੰਕਾ ਅਗਰਵਾਲ, ਕਲਰਕ ਵਿਸ਼ਾਲ ਮਰਵਾਹਾ, ਜੋਤੀ ਸਰੂਪ, ਆਰਕੀਟੈਕਟ ਅਵਤਾਰ ਸਿੰਘ, ਆਰਕੀਟੈਕਟ ਜਸਪਾਲ ਸਿੰਘ, ਆਰਕੀਟੈਕਟ ਰਮਨਜੀਤ ਸਿੰਘ, ਆਰਕੀਟੈਕਟ ਕੁਲਦੀਪ ਸਿੰਘ, ਆਰਕੀਟੈਕਟ ਸੰਜੀਵ ਕੁਮਾਰ ਆਦਿ ਹਾਜ਼ਰ ਸਨ। ਆਰਕੀਟੈਕਟਾਂ ਵੱਲੋਂ ਦੱਸਿਆ ਗਿਆ ਕਿ ਈ-ਨਕਸ਼ਾ ਪੋਰਟਲ ’ਤੇ ਦਸਤਾਵੇਜ਼ ਅਪਲੋਡ ਕਰਨ ਸਮੇਂ ਕਈ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਆ ਰਹੀਆਂ ਹਨ। ਨਗਰ ਕੌਂਸਲ ਦੇ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਨਗਰ ਕੌਂਸਲ ਹਰਿਆਣਾ ਨਾਲ ਸਬੰਧਿਤ ਕੰਮਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ। ਕਈ ਮਾਮਲਿਆਂ ’ਚ ਦਸਤਾਵੇਜ਼ ਸਹੀ ਢੰਗ ਨਾਲ ਅਪਲੋਡ ਨਾ ਹੋਣ ਕਾਰਨ ਫਾਈਲਾਂ ’ਤੇ ਇਤਰਾਜ਼ ਲੱਗ ਜਾਂਦੇ ਹਨ, ਜਿਸ ਨਾਲ ਫਾਈਲਾਂ ਦੇ ਨਿਪਟਾਰੇ, ਯੋਜਨਾਕਾਰ ਵੱਲੋਂ ਹਾਜ਼ਰ ਅਧਿਕਾਰੀਆਂ ’ਚ ਦੇਰੀ ਹੁੰਦੀ ਹੈ। ਇਸ ਸਬੰਧੀ ਸਹਾਇਕ ਨਗਰ ਯੋਜਨਾਕਾਰ ਵੱਲੋਂ ਆਰਕੀਟੈਕਟਾਂ ਨੂੰ ਫਾਈਲਾਂ ਅਪਲੋਡ ਕਰਨ ਦੀ ਸਹੀ ਪ੍ਰਕਿਰਿਆ ਅਤੇ ਲੋੜੀਂਦੇ ਦਸਤਾਵੇਜ਼ਾਂ ਸਬੰਧੀ ਜਾਣਕਾਰੀ ਦਿੱਤੀ ਗਈ।