ਜ਼ਿਲ੍ਹਾ ਪੱਧਰ ਖੇਡਾਂ ਦੇ ਤੀਜੇ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਜ਼ਿਲ੍ਹਾ ਪੱਧਰ ਖੇਡਾਂ ਦੇ ਤੀਜੇ ਦਿਨ ਵੱਖ—ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ
Publish Date: Wed, 30 Sep 2026 05:02 PM (IST)
Updated Date: Wed, 30 Sep 2026 05:03 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਬੀਤੀ 30 ਸਤੰਬਰ ਨੂੰ ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਅਧੀਨ ਜ਼ਿਲ੍ਹਾ ਪੱਧਰ ਖੇਡਾਂ ਦੇ ਤੀਜੇ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਮਿਤੀ 28-09-2026 ਤੋਂ 05-10-2026 ਤੱਕ ਵੱਖ-ਵੱਖ ਖੇਡ ਸਥਾਨਾਂ ’ਤੇ ਚੱਲਣਗੀਆਂ। ਇਨ੍ਹਾਂ ਖੇਡਾਂ ਵਿਚ ਤੀਜੇ ਦਿਨ ਵੀ ਲਗਭਗ 1000 ਦੇ ਕਰੀਬ ਖਿਡਾਰੀਆਂ/ਖਿਡਾਰਨਾਂ ਨੇ ਹਿੱਸਾ ਲਿਆ। ਜ਼ਿਨ੍ਹਾਂ ਵਿਚੋਂ ਪਾਵਰਲਿਫਟਿੰਗ ਖੇਡ ਦੇ ਫਾਈਨਲ ਮੁਕਾਬਲੇ ਲਾਜਵੰਤੀ ਇੰਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿਚ 21-30 ਸਾਲ ਲੜਕਿਆਂ ਵਿਚੋਂ ਜਸਦੀਪ ਸਿੰਘ ਨੇ ਪਹਿਲਾਂ, ਪ੍ਰਭਨੂਰ ਸਿੰਘ ਨੇ ਦੂਜਾ ਅਤੇ ਆਸ਼ੀਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 31-40 ਸਾਲ ਲੜਕਿਆਂ ਵਿਚੋਂ ਲਲਿਤ ਮੋਹਨ ਨੇ ਪਹਿਲਾਂ, ਸ਼ਰਨਦੀਪ ਸਿੰਘ ਨੇ ਦੂਜਾ ਅਤੇ ਪਰਮਿੰਦਰ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੈਡਮਿੰਟਨ ਦੇ ਫਾਈਨਲ ਮੁਕਾਬਲੇ ਇੰਡੋਰ ਸਟੇਡੀਅਮ ਨੇੜੇ ਵੱਡਾ ਡਾਕਖਾਨਾ ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਅੰਡਰ-14 ਸਾਲ ਲੜਕਿਆਂ ਵਿਚੋਂ ਕਰਿਸ਼ ਪਟਿਆਲ ਨੇ ਪਹਿਲਾਂ, ਅਦਿਤਿਆ ਨੇ ਦੂਜਾ ਅਤੇ ਧਰੁਵ ਸੈਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-17 ਸਾਲ ਲੜਕਿਆਂ ਵਿਚੋਂ ਅਰਮਾਨ ਮਹਿਤਾ ਨੇ ਪਹਿਲਾਂ, ਤਨਿਸ਼ ਨੇ ਦੂਜਾ ਅਤੇ ਆਰਵ ਹਾਂਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਦੇ ਖੇਡ ਮੁਕਾਬਲੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਟਾਂਡਾ ਵਿਖੇ ਕਰਵਾਈਆਂ ਗਏ। ਜਿਥੇ ਖੇਡ ਮੁਕਾਬਲਿਆਂ ਵਿਚ ਅੰਡਰ-21 ਸਾਲ 5000 ਮੀਟਰ ਲੜਕੀਆਂ ਵਿਚ ਜੀਆ ਨੇ ਪਹਿਲਾ ਸਥਾਨ, ਵੰਸ਼ਿਕਾ ਨੇ ਦੂਜਾ ਅਤੇ ਸਾਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾ ਅੰਡਰ-17 400 ਮੀਟਰ ਲੜਕੀਆਂ ਵਿਚ ਆਈਨਾ ਸੈਣੀ ਪਹਿਲੇ ਸਥਾਨ, ਖੁਸ਼ਪ੍ਰੀਤ ਕੌਰ ਦੂਜੇ ਸਥਾਨ ਅਤੇ ਏਕਨੂਰਪਾਲ ਕੌਰ ਤੀਜੇ ਸਥਾਨ ’ਤੇ ਰਹੀ।