- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸਮੇਸ਼ ਗਰਲਜ਼ ਕਾਲਜ ਵਿੱਚ ‘ਕੰਟੀਨੀ ਮੰਡੀਰ’ ਪ੍ਰੋਗਰਾਮ ਕਰਵਾਇਆ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਮੁਕੇਰੀਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖਸ਼ ਮੁਕੇਰੀਆਂ ਵਿਖੇ ਪ੍ਰਸਿੱਧ ਪੰਜਾਬੀ ਚੈਨਲ ਐੱਮਐੱਚ ਵੰਨ ਵੱਲੋਂ ‘ਕੰਟੀਨੀ ਮੰਡੀਰ’ ਪ੍ਰੋਗਰਾਮ ਦੀ ਪੇਸ਼ਕਾਰੀ ਕਰਵਾਈ ਗਈ। ਪ੍ਰੋਗਰਾਮ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ ਲੋਕ ਵਿਰਸੇ ਦੀਆਂ ਵੱਖ-ਵੱਖ ਕਲਾਵਾਂ ਅਤੇ ਰਵਾਇਤੀ ਪੇਸ਼ਕਾਰੀਆਂ ਜਿਵੇਂ ਕਿ ਲੁੱਡੀ, ਗਿੱਧਾ, ਬੋਲੀਆਂ, ਸੂਫ਼ੀ ਗੀਤ, ਲੋਕ ਗੀਤ, ਲੋਕ ਸਾਜ, ਕਵਿਤਾ, ਨਾਚ ਅਤੇ ਟੱਪਿਆਂ ਸਮੇਤ ਕਈ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਸਮੇਤ ਸਮੂਹ ਟਰੱਸਟੀਆਂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਅਤੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਨ ਦੇ ਨਾਲ ਵਿਦਿਆਰਥੀਆਂ ਅੰਦਰ ਛੁਪੀ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਅਤੇ ਆਤਮ-ਵਿਸ਼ਵਾਸ ਵਧਾਉਣ ਲਈ ਵੀ ਸਹਾਇਕ ਹੁੰਦੇ ਹਨ। ਉਨ੍ਹਾਂ ਨੇ ਪ੍ਰੋਗਰਾਮ ਦੇ ਹੋਸਟ ਰਵਨੀਤ ਸਿੰਘ, ਐੱਮਐੱਚ ਵੰਨ ਦੀ ਸਮੁੱਚੀ ਟੀਮ, ਪ੍ਰਿੰਸੀਪਲ ਡਾ. ਮੀਤੂ ਮਹਾਜਨ, ਸਮੂਹ ਸਟਾਫ਼ ਅਤੇ ਹਿੱਸਾ ਲੈਣ ਵਾਲੀਆਂ ਸਮੂਹ ਵਿਦਿਆਰਥਣਾਂ ਨੂੰ ਵਧਾਈ ਦਿੱਤੀ।