- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰ ਜ਼ਿਲ੍ਹਾ ਸਕੂਲ ਖੇਡਾਂ ਨੈਣਵਾਲ ਵੈਦ ਵਿਖੇ ਸੰਪੰਨ ਹੋਈਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਡਾ ਸਰਾਂ : ਜ਼ਿਲ੍ਹਾ ਸਿੱਖਿਆ ਅਫਸਰ ਹਰਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਦੇਖ-ਰੇਖ ਹੇਠ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੁਸ਼ੁ ਅੰਡਰ 19 ਲੜਕੇ ਅਤੇ ਲੜਕੀਆਂ ਖੇਡਾਂ ਸ਼ਾਨੋ-ਸ਼ੋਕਤ ਨਾਲ ਸੰਪੰਨ ਹੋਈਆਂ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਹਰਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮ ਵੰਡੇ। ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਦੀ ਓਵਰਆਲ ਟਰਾਫੀ ਜ਼ਿਲ੍ਹਾ ਹੁਸ਼ਿਆਰਪੁਰ ਨੇ ਜਿੱਤੀ। ਲੜਕਿਆਂ ਦੇ 52 ਕਿਲੋ ਭਾਰ ਵਰਗ ਵਿੱਚ ਹਰਸਾਹਿਬ ਸਿੰਘ ਬਠਿੰਡਾ ਨੇ ਪਹਿਲਾ, ਦਲਜੀਤ ਸਿੰਘ ਹੁਸ਼ਿਆਰਪੁਰ ਨੇ ਦੂਸਰਾ, 70 ਕਿਲੋ ਵਰਗ ’ਚ ਇਜ਼ਜ਼ੁਲ ਖਾਨ ਹੁਸ਼ਿਆਰਪੁਰ ਨੇ ਪਹਿਲਾ, ਨਵਦੀਪ ਸਿੰਘ ਬਠਿੰਡਾ ਨੇ ਦੂਸਰਾ, 75 ਕਿਲੋ ਭਾਰ ਵਿੱਚ ਜਸਮੀਤ ਭਾਟੀਆ ਹੁਸ਼ਿਆਰਪੁਰ ਨੇ ਪਹਿਲਾ, ਅਰਮਨਦੀਪ ਸਿੰਘ ਮਾਨਸਾ ਨੇ ਦੂਸਰਾ, 80 ਕਿਲੋ ਭਾਰ ਵਰਗ ਵਿੱਚ ਮਿਲਣਦੀਪ ਸਿੰਘ ਹੁਸ਼ਿਆਰਪੁਰ ਨੇ ਪਹਿਲਾਂ, ਅਮਨਦੀਪ ਸਿੰਘ ਬਠਿੰਡਾ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸ. ਭਾਰਤ ਭੂਸ਼ਣ, ਹਰਜੀਤ ਸਿੰਘ, ਪਰਵਿੰਦਰ ਸਿੰਘ, ਦਲਵੀਰ ਕੌਰ, ਲੈਕ ਰਸ਼ਪਾਲ ਸਿੰਘ ਉੱਪਲ ਕਨਵੀਨਰ, ਸਤਵੀਰ ਸਿੰਘ, ਸਰਬਜੀਤ ਸਿੰਘ, ਰਣਜੀਤ ਕੌਰ, ਸੁਨੀਤਾ ਰਾਣੀ ਅਤੇ ਹੋਰ ਵੀ ਹਾਜ਼ਰ ਸਨ।