- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਲਵਰ ਓਕ ਸਕੂਲ ’ਚ ਸਿੱਖਿਆ ਸ਼ਾਸਤਰ ਵਿਸ਼ੇ ਸਬੰਧੀ ਵਰਕਸ਼ਾਪ ਲਗਾਈ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਹਿਬਾਜ਼ਪੁਰ ਵਿਖੇ ਸੀਬੀਐਸਈ ਦੀ ਦੂਸਰੀ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਵਿਸ਼ਾ ਸਿੱਖਣ ਦੇ ਨਤੀਜੇ ਅਤੇ ਸਿੱਖਿਆ ਸ਼ਾਸਤਰ ਦੇ ਬਾਰੇ ਜਾਣਕਾਰੀ ਦੇਣਾ ਰਿਹਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਦੇ ਵਿੱਚ ਇਹ ਵਰਕਸ਼ਾਪ ਸਫਲਤਾ ਪੂਰਵਕ ਸੰਪੰਨ ਹੋਈ। ਇਸ ਵਰਕਸ਼ਾਪ ਵਿੱਚ ਸੀਬੀਐਸਈ ਵੱਲੋਂ ਨਿਯੁਕਤ ਕੀਤੇ ਹੋਏ ਰਿਸੋਰਸ ਪਰਸਨ ਵੰਧਨਾ ਚੋਪੜਾ ਪ੍ਰਿੰਸੀਪਲ ਸਰਵ ਹਿਤਕਾਰੀ ਵਿਦਿਆ ਮੰਦਿਰ ਫਗਵਾੜਾ ਅਤੇ ਮੇਗਾ ਜੈਨ ਪ੍ਰਿੰਸੀਪਲ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਨੇ ਹਾਜ਼ਰੀ ਭਰੀ। ਦੋਵੇਂ ਰਿਸੋਰਸ ਪਰਸਨ ਨੇ ਸਕੂਲ ਦੇ ਅਧਿਆਪਕਾਂ ਦੇ ਨਾਲ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਅਧੀਨ ਬੱਚਿਆਂ ਦੇ ਲਈ ਮਿੱਥੇ ਹੋਏ ਟੀਚੇ ਅਤੇ ਹੁਨਰ ਸਿੱਖਿਆ ਦੇ ਅਧੀਨ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਦੇ ਕੋਸ਼ਿਸ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਬੱਚਿਆਂ ਨੂੰ ਸਿਖਾਉਣ ਦੇ ਤਰੀਕਿਆਂ ਦੇ ਵਿੱਚ ਬਦਲਾਵ ਅਤੇ ਬੱਚਿਆਂ ਵੱਲੋਂ ਕਲਾਸ ਵਿੱਚ ਪੂਰੀ ਤਰ੍ਹਾਂ ਆਪਣੀ ਸ਼ਮੂਲੀਅਤ ਦਿਖਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਚੇਅਰਮੈਨ ਨੇ ਦੋਵੇਂ ਰਿਸੋਰਸ ਪਰਸਨ ਨੂੰ ਸਨਮਾਨਿਤ ਕਰਕੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਬਲਜੀਤ, ਅਮਰਜੀਤ ਕੌਰ ਸੈਣੀ, ਕੰਚਨ, ਗੁਰਪ੍ਰੀਤ, ਪਰਮਜੀਤ, ਸੁਮਿਤ, ਵਿਸ਼ਾਲੀ, ਅਰਚਨਾ ਅਤੇ ਹੋਰ ਸਟਾਫ ਮੌਜੂਦ ਸਨ।