- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਭਗਵਤੀ ਜਾਗਰਣ ਲਈ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਅਦਾ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਟਾਂਡਾ ਵੈੱਲਫੇਅਰ ਕਲੱਬ ਵੱਲੋਂ 3 ਅਕਤੂਬਰ ਨੂੰ ਤਹਿਸੀਲ ਰੋਡ ਟਾਂਡਾ ਵਿਖੇ ਕਰਵਾਏ ਜਾ ਰਹੇ ਦੂਜੇ ਵਿਸ਼ਾਲ ਮਾਂ ਭਗਵਤੀ ਜਗਰਾਤੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਮੌਕੇ ਮੰਗਲਵਾਰ ਪੰਡਿਤ ਰਾਮ ਵੱਲੋਂ ਵਿਧੀਵਤ ਪੂਜਾ-ਅਰਚਨਾ ਕਰਵਾਉਣ ਉਪਰੰਤ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਹਰਿਕ੍ਰਿਸ਼ਨ ਸੈਣੀ, ਕੌਂਸਲਰ ਪਰਵੀਨ ਖੰਨਾ, ਗਿੰਨੀ ਅਰੋੜਾ ਸਮੇਤ ਕਲੱਬ ਮੈਂਬਰਾਂ ਨੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਹਰਿਕ੍ਰਿਸ਼ਨ ਸੈਣੀ ਨੇ ਦੱਸਿਆ ਕਿ ਜਾਗਰਣ ਦੌਰਾਨ ਪੰਜਾਬ ਦੇ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ, ਗੌਰਵ ਚਤੁਰਥ ਅਤੇ ਦੀਪਾ ਦਰਵਾ ਵਾਲਾ ਮਾਂ ਭਗਵਤੀ ਦਾ ਗੁਣਗਾਨ ਕਰਨਗੇ। ਸ਼ਰਧਾਲੂਆਂ ਦੇ ਬੈਠਣ ਲਈ ਔਰਤਾਂ ਅਤੇ ਪੁਰਸ਼ਾਂ ਦੇ ਵੱਖ-ਵੱਖ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵਿਧਾਇਕ ਰਾਜਾ ਗਿੱਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ ਜਾਗਰਣ ਵਿੱਚ ਪਹੁੰਚ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਆਪ ਦੇ ਸੰਗਠਨ ਇੰਚਾਰਜ ਕੇਸ਼ਵ ਸੈਣੀ, ਆਪ ਯੂਥ ਪ੍ਰਧਾਨ ਸ਼ਹਿਰੀ ਟਾਂਡਾ ਜਸਪ੍ਰੀਤ ਜੱਸੀ, ਕੌਂਸਲਰ ਪਰਵਿੰਦਰ ਕੌਰ ਘੁੰਮਣ, ਕੌਂਸਲਰ ਮਨਜੀਤ ਕੌਰ, ਅਸ਼ੋਕ ਵਰਮਾ, ਬਲਜੀਤ ਰਾਏ, ਪ੍ਰਸ਼ਾਂਤ ਪੰਡਿਤ, ਹਰਪਾਲ ਪਾਲ ਸਮੇਤ ਹੋਰ ਮੈਂਬਰ ਹਾਜ਼ਰ ਸਨ।