9 ਨੂੰ ਆਦਮਪੁਰ ’ਚ ‘ਬਸਪਾ ਸਰਕਾਰ ਬਣਾਓ ਰੈਲੀ’ : ਡਾ. ਕਰੀਮਪੁਰੀ
9 ਅਕਤੂਬਰ ਨੂੰ ਆਦਮਪੁਰ ’ਚ 'ਬਸਪਾ ਸਰਕਾਰ ਬਣਾਓ ਰੈਲੀ' : ਡਾ. ਅਵਤਾਰ ਸਿੰਘ ਕਰੀਮਪੁਰੀ
Publish Date: Tue, 29 Sep 2026 03:58 PM (IST)
Updated Date: Tue, 29 Sep 2026 04:00 PM (IST)
ਕਮਲ, ਪੰਜਾਬੀ ਜਾਗਰਣ, ਹਰਿਆਣਾ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨਾਲ ਕੱਲ ਭੂੰਗਾ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ 9 ਅਕਤੂਬਰ ਨੂੰ ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਆਦਮਪੁਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਦੀ ਵਿਚਾਰਧਾਰਾ ਮਹਿਮਾ ਬਸਪਾ ਸਰਕਾਰ ਬਣਾਓ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ 9 ਅਕਤੂਬਰ ਨੂੰ ਆਦਮਪੁਰ ਦੀ ਧਰਤੀ ਤੇ ਹੋਣ ਵਾਲੀ ਇਹ ਰੈਲੀ ਇਤਿਹਾਸਿਕ ਹੋਵੇਗੀ, ਜੋ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ। ਉਨ੍ਹਾਂ ਬਸਪਾ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ 9 ਅਕਤੂਬਰ ਨੂੰ ਵੱਡੀ ਤੋਂ ਵੱਡੀ ਗਿਣਤੀ ਵਿੱਚ ਆਦਮਪੁਰ ਪਹੁੰਚ ਕੇ ਇਸ ਰੈਲੀ ਨੂੰ ਸਫਲ ਬਣਾ ਕੇ ਵਿਰੋਧੀ ਧਿਰਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣ। ਇਸ ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂ, ਜ਼ਿਲ੍ਹਾ ਤੇ ਹਲਕਾ ਪੱਧਰ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਬਸਪਾ ਸਮਰਥਕ ਹਾਜ਼ਰ ਸਨ।