- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਟੀਨੀ ਮੰਡੀਰ ਦੀ ਟੀਮ ਨੇ ਐੱਸਪੀਐਨ ਕਾਲਜ ਵਿੱਚ ਲਾਈਆਂ ਰੌਣਕਾਂ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਚੈਨਲ ਐੱਮਐੱਚ-1 ਦੇ ਪ੍ਰਸਿੱਧ ਮਨੋਰੰਜਨ ਪ੍ਰੋਗਰਾਮ ‘ਕੰਟੀਨੀ ਮੰਡੀਰ’ ਦੀ ਟੀਮ ਵੱਲੋਂ ਐੱਸਪੀਐੱਨ ਕਾਲਜ ਮੁਕੇਰੀਆਂ ਦੇ ਕੈਂਪਸ ਵਿੱਚ ਵਿਸ਼ੇਸ਼ ਸ਼ੂਟਿੰਗ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਨਾਚ, ਗੀਤ, ਕਵਿਤਾ-ਪਾਠ, ਨਕਲ-ਅਭਿਨੈ ਸਮੇਤ ਵੱਖ-ਵੱਖ ਕਲਾਤਮਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਪ੍ਰੋਗਰਾਮ ਦੇ ਸੰਚਾਲਕ ਰਵਨੀਤ ਸਿੰਘ ਸਮੇਤ ਸਮੁੱਚੀ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਸਹਿ-ਪਾਠਕ੍ਰਮ ਅਤੇ ਰਚਨਾਤਮਕ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਸੰਚਾਰ-ਕੁਸ਼ਲਤਾ, ਅਗਵਾਈ ਅਤੇ ਟੀਮ-ਭਾਵਨਾ ਵਰਗੇ ਗੁਣਾਂ ਦਾ ਵਿਕਾਸ ਕਰਦੀਆਂ ਹਨ।