ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਲੰਗੇਰੀ ਨਿਵਾਸੀਆਂ ਵੱਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ
Publish Date: Mon, 28 Sep 2026 08:31 PM (IST)
Updated Date: Tue, 29 Sep 2026 04:07 AM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਸ਼ਹੀਦ ਏ ਆਜ਼ਮ ਭਗਤ ਸਿੰਘ ਦੀ 119ਵੀਂ ਵਰ੍ਹੇਗੰਢ ਨੂੰ ਸਪੋਰਟਸ ਕਲੱਬ, ਪਰਵਾਸੀ ਭਾਰਤੀਆਂ, ਨਗਰ ਨਿਵਾਸੀ ਅਤੇ ਸਰਕਾਰੀ ਮਿਡਲ ਸਕੂਲ ਲੰਗੇਰੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੱਚਿਆਂ ਵੱਲੋਂ ਮਿਲ ਕੇ ਮਨਾਇਆ ਗਿਆ। ਮਨਜੀਤ ਸਿੰਘ ਲਾਲੀ ਯਾਦਗਾਰੀ ਕਮੇਟੀ ਦੇ ਜਨਰਲ ਸਕੱਤਰ, ਗੁਰਭਜਨ ਸਿੰਘ ਸੰਘਾ ਬੈਲਜੀਅਮ ਅਤੇ ਪ੍ਰਧਾਨ ਡਾ ਓ. ਪੀ. ਸਿੰਘ ਵੱਲੋਂ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਅਵਤਾਰ ਲੰਗੇਰੀ ਨੇ ਕਿਹਾ ਕਿ ਅਜੇ ਤੱਕ ਸਾਨੂੰ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਦੇ ਸੁਪਨਿਆਂ ਵਾਲੀ ਅਸਲੀ ਆਜ਼ਾਦੀ ਪ੍ਰਾਪਤ ਨਹੀਂ ਹੋਈ। ਉਨਾਂ ਦੇ ਕਥਨ ਅਨੁਸਾਰ ਜਦੋਂ ਤੱਕ ਸਮਾਜ ਵਿੱਚ ਮਨੁੱਖ ਵੱਲੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਜੰਗ ਜਾਰੀ ਰਹੇਗੀ। ਸਿਰਾਂ ਤੇ ਭਗਤ ਸਿੰਘ ਸਟਾਈਲ ਦੀਆਂ ਪੱਗਾਂ ਬੰਨ ਕੇ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਦਫਤਰਾਂ ਵਿੱਚ ਲਗਾ ਭਗਤ ਸਿੰਘ ਦੇ ਵਾਰਸ ਨਹੀਂ ਕਹਾਇਆ ਜਾ ਸਕਦਾ। ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਆਦਰਸ਼ਾਂ ਨੂੰ ਅਮਲ ਵਿੱਚ ਲਿਆ ਕੇ ਇੱਕ ਬਰਾਬਰੀ ਅਤੇ ਨਿਆਂ ‘ਤੇ ਆਧਾਰਿਤ ਸਮਾਜ ਦੀ ਸਥਾਪਨਾ ਕਰ ਸਕੀਏ। ਇਸ ਮੌਕੇ ਰਜਿੰਦਰ ਕੌਰ, ਪੁਸ਼ਪਾ ਦੇਵੀ, ਸੁਖਵਿੰਦਰ ਕੌਰ, ਹਰਦੇਵ ਕੌਰ, ਹਰਬੰਸ ਕੌਰ, ਰੀਤੂ ਬਾਲਾ, ਡਾਕਟਰ ਓ .ਪੀ .ਸਿੰਘ, ਇੰਸਪੈਕਟਰ ਅੰਮ੍ਰਿਤਪਾਲ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਬਬਲੂ ਲੰਗੇਰੀ ਆਦਿ ਨੇ ਸ਼ਿਰਕਤ ਕੀਤੀ।