ਨਕਾਬਪੋਸ਼ ਲੁਟੇਰਿਆਂ ਪਰਿਵਾਰ ਨੂੰ ਬਣਾ ਕੇ ਲੁੱਟੇ ਗਹਿਣੇ ਤੇ ਨਕਦੀ
ਨਕਾਬਪੋਸ਼ ਲੁਟੇਰਿਆਂ ਪਰਿਵਾਰ ਨੂੰ ਬਣਾਇਆ ਬੰਧਕ ਬਣਾ ਲੁੱਟੇ ਗਹਿਣੇ ਤੇ ਨਕਦੀ
Publish Date: Mon, 28 Sep 2026 05:34 PM (IST)
Updated Date: Tue, 29 Sep 2026 04:04 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬਲਾਕ ਟਾਂਡਾ ਦੇ ਪਿੰਡ ਮਿਆਣੀ ਵਿਖੇ ਸੋਮਵਾਰ ਤੜਕਸਾਰ ਸੱਤ ਨਕਾਬਪੋਸ਼ ਲੁਟੇਰਿਆਂ ਨੇ ਇੱਕ ਗੁੱਜਰ ਮੁਹੰਮਦ ਕਾਲੂ ਦੇ ਡੇਰੇ ਵਿੱਚ ਦਾਖਲ ਹੋ ਕੇ ਪਿਸਤੌਲ ਵਿਖਾ ਪਰਿਵਾਰ ਨੂੰ ਬੰਧਕ ਬਣਾ ਲਿਆ ਤੇ ਕੁੱਟਮਾਰ ਕਰਕੇ ਉਨ੍ਹਾਂ ਦੇ ਕੋਲੋਂ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਮੁਹੰਮਦ ਕਾਲੂ ਨੇ ਦੱਸਿਆ ਕਿ ਸੋਮਵਾਰ ਤੜਕੇ ਕਰੀਬ 2:30 ਵਜੇ ਸੱਤ ਨਕਾਬਪੋਸ਼ ਲੁਟੇਰੇ ਉਨ੍ਹਾਂ ਦੇ ਡੇਰੇ ਵਿੱਚ ਦਾਖਲ ਹੋਏ। ਘਰ ਵਿੱਚ ਵੜਦਿਆਂ ਹੀ ਲੁਟੇਰਿਆਂ ਪਿਸਤੌਲ ਦੀ ਨੋਕ ’ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਲੁਟੇਰਿਆਂ ਨੇ ਉਸ ਦੀ ਪਤਨੀ ਗੁਲਸ਼ਨ ਬੇਗਮ ਅਤੇ ਧੀ ਨਾਲ ਵੀ ਕੁੱਟਮਾਰ ਕੀਤੀ। ਲੁਟੇਰਿਆਂ ਪਰਿਵਾਰ ਨੂੰ ਡਰਾ ਧਮਕਾ ਪਰਿਵਾਰਕ ਮੈਂਬਰਾਂ ਕੋਲੋਂ ਸੋਨੇ ਦੇ ਗਹਿਣੇ ਸੋਨੇ ਦੀਆਂ ਵਾਲੀਆਂ, ਅੰਗੂਠੀ ਸਮੇਤ ਹੋਰ ਗਹਿਣੇ ਅਤੇ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਵੀ ਲੁੱਟ ਲਈ। ਵਾਰਦਾਤ ਦੌਰਾਨ ਲੁਟੇਰਿਆਂ ਨੇ ਉਸ ਦੇ ਪੁੱਤਰ ਮਨਜ਼ੂਰ ਅਹਿਮਦ ਨੂੰ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ। ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਟਾਂਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ। ਵਾਰਦਾਤ ਦੀ ਸੂਚਨਾ ਟਾਂਡਾ ਪੁਲਿਸ ਮੌਕੇ ਤੇ ਪਹੁੰਚੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।