ਨਸ਼ਾ ਮੁਕਤ ਯਾਤਰਾ ਦਾ ਦਸੂਹਾ ਵਿਖੇ ਸ਼ਾਨਦਾਰ ਪੜਾਅ ਨਸ਼ਾ ਮੁਕਤ ਯਾਤਰਾ ਦਾ ਦਸੂਹਾ ਵਿਖੇ ਸ਼ਾਨਦਾਰ ਪੜਾਅ
Publish Date: Mon, 28 Sep 2026 05:32 PM (IST)
Updated Date: Tue, 29 Sep 2026 04:04 AM (IST)
ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਅਤੇ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਗੂੰਜੀ ਆਵਾਜ਼ ਰਾਜਿੰਦਰ ਸਿੰਘ, ਪੰਜਾਬੀ ਜਾਗਰਣ, ਦਸੂਹਾ: ਪੰਜਾਬ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰਵਾਉਣ ਲਈ ਕੱਢੀ ਜਾ ਰਹੀ ਨਸ਼ਾ ਮੁਕਤ ਯਾਤਰਾ ਦੇ ਤਹਿਤ ਦਸੂਹਾ ਦੇ ਗੁਰੂ ਹਰਗੋਬਿੰਦ ਪੈਟਰੋਲ ਪੰਪ ਵਿਖੇ ਇੱਕ ਵਿਸ਼ਾਲ ਪ੍ਰੋਗਰਾਮ ਉਲੀਕਿਆ ਗਿਆ। ਭਾਜਪਾ ਦੇ ਨੌਜਵਾਨ ਅਤੇ ਗਤੀਸ਼ੀਲ ਆਗੂ ਡਾ. ਹਰਸਿਮਰਤ ਸਾਹੀ ਦੀ ਯੋਗ ਅਗਵਾਈ ਹੇਠ ਹੋਏ ਇਸ ਵਿਸ਼ਾਲ ਇਕੱਠ ਵਿੱਚ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸ਼ਤਵਾੜ ਤੋ ਐਮ.ਐਲ.ਏ. ਸ਼ਗੁਨ ਪਰਿਹਾਰ , ਅਸ਼ਵਨੀ ਸ਼ਰਮਾ ਸਾਬਕਾ ਪ੍ਰਧਾਨ ਪੰਜਾਬ ਬੀਜੇਪੀ, ਵਿਜੇ ਸਾਂਪਲਾ ਸਾਬਕਾ ਮੰਤਰੀ, ਪਰਮਿੰਦਰ ਸਿੰਘ ਬਰਾੜ ਜਨਰਲ ਸੈਕਟਰੀ ਪੰਜਾਬ ਬੀਜੇਪੀ, ਮਹੰਤ ਰਾਜ ਗਿਰੀ, ਰਕੇਸ਼ ਸ਼ਰਮਾ ਪ੍ਰਭਾਰੀ, ਮੀਨੂ ਸੇਠੀ ਸੈਕਟਰੀ ਪੰਜਾਬ ਬੀਜੇਪੀ, ਸੰਜੀਵ ਮਨਹਾਸ ਜ਼ਿਲਾ ਪ੍ਰਧਾਨ , ਰਘੁਨਾਥ ਰਾਣਾ ਹਲਕਾ ਇੰਚਾਰਜ ਨੇ ਵੀ ਸ਼ਿਰਕਤ ਕੀਤੀ। ਡਾ. ਹਰਸਿਮਰਤ ਸਾਹੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਸੂਬੇ ਦੀਆਂ ਹੋਰ ਯੂਨੀਵਰਸਿਟੀਆਂ ਵਿੱਚ ਚੱਲ ਰਹੇ ਤਾਜ਼ਾ ਅਸਥਿਰਤਾ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਅੱਜ ਦੇ ਹਾਲਾਤਾਂ ਨੂੰ ਵੇਖਦਿਆਂ ਇਹ ਸਪੱਸ਼ਟ ਹੈ ਕਿ ਪੰਜਾਬ ਨੂੰ ਮੌਜੂਦਾ ਸੰਕਟਾਂ ਵਿੱਚੋਂ ਕੱਢਣ ਲਈ ਪਾਰਟੀ ਦੇ ਤਜਰਬੇਕਾਰ ਆਗੂਆਂ ਦੇ ਅਸ਼ੀਰਵਾਦ ਦੇ ਨਾਲ-ਨਾਲ ਇੱਕ ਨਵੀਂ, ਗਤੀਸ਼ੀਲ ਤੇ ਨੌਜਵਾਨ ਊਰਜਾ ਦੀ ਸਖ਼ਤ ਲੋੜ ਹੈ। ਇਸ ਮੌਕੇ ਅਸ਼ੋਕ ਸੱਭਰਵਾਲ, ਕਰਨਪਾਲ ਸਿੰਘ ਗੋਲਡੀ, ਓਮਕਾਰ ਸਿੰਘ, ਡਿੰਕੀ ਰਾਣਾ, ਪਸ਼ਵਿੰਦਰ ਸਿੰਘ, ਰਾਮ ਸ਼ਰਨ ਪਰਾਸ਼ਰ, ਜਸਵੰਤ ਭੱਪੂ, ਰਜਨੀ ਕੌਸ਼ਲ, ਮਨੋਜ ਕੁਮਾਰ, ਤਰਲੋਚਨ ਸਿੰਘ, ਨਵਦੀਪ ਸਿੰਘ, ਖੁਸ਼ਵੰਤ ਸਿੰਘ ਚੀਮਾ, ਸ਼ਾਮ ਸਿੰਘ, ਸੁਭਾਸ਼ ਚੰਦਰ, ਬੱਬੀ ਡੋਗਰਾ ਤੇ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ।