ਵਿਸ਼ਵ ਫਾਰਮੇਸੀ ਦਿਵਸ ਮੌਕੇ ਵਿਸ਼ੇਸ਼ ਸਮਾਰੋਹ ਕਰਵਾਇਆ ਵਿਸ਼ਵ ਫਾਰਮੇਸੀ ਦਿਵਸ ਮੌਕੇ ਵਿਸ਼ੇਸ਼ ਸਮਾਰੋਹ ਕਰਵਾਇਆ
Publish Date: Mon, 28 Sep 2026 04:20 PM (IST)
Updated Date: Tue, 29 Sep 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹਰਿਆਣਾ: ਪੰਜਾਬ ਸਟੇਟ ਫਾਰਮੇਸੀ ਅਫਸਰਜ਼ ਐਸੋਸੀਏਸ਼ਨ, ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਵਿਸ਼ਵ ਫਾਰਮੇਸੀ ਦਿਵਸ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਸਮਾਰੋਹ ਸਰਵਿਸਿਜ਼ ਕਲੱਬ, ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਫਾਰਮੇਸੀ ਖੇਤਰ ਦੀਆਂ ਸੇਵਾਵਾਂ, ਮਰੀਜ਼ਾਂ ਦੀ ਸੁਰੱਖਿਆ, ਦਵਾਈਆਂ ਦੀ ਸਹੀ ਵਰਤੋਂ ਅਤੇ ਸਿਹਤ ਵਿਭਾਗ ਵਿੱਚ ਫਾਰਮੇਸੀ ਅਫਸਰਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੁਨੀਲ ਦੱਤ ਸਟੇਟ ਸਕੱਤਰ, ਪੰਜਾਬ ਸਟੇਟ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਪੰਜਾਬ ਅਤੇ ਬਲਵਿੰਦਰ ਸਿੰਘ ਬਸਰਾ ਪ੍ਰਧਾਨ ਪੰਜਾਬ ਸਟੇਟ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਪੰਜਾਬ ਜਿਲ੍ਹਾ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਉਨ੍ਹਾਂ ਫਾਰਮੇਸੀ ਪੇਸ਼ੇ ਦੀ ਮਹੱਤਤਾ, ਫਾਰਮੇਸੀ ਅਫਸਰਾਂ ਦੀਆਂ ਜ਼ਿੰਮੇਵਾਰੀਆਂ ਅਤੇ ਸਿਹਤ ਸੇਵਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਸੰਜੀਵ ਧੂਤ ਜ਼ਿਲ੍ਹਾ ਕਨਵੀਨਰ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਨਮੋਹਨ ਸਿੰਘ, ਮੈਂਬਰ,ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਇੰਦਰਜੀਤ ਵਿਰਦੀ, ਸਕੱਤਰ ਪੈਰਾ-ਮੈਡੀਕਲ ਫੈਡਰੇਸ਼ਨ ਹੁਸ਼ਿਆਰਪੁਰ ਵੱਲੋਂ ਕਰਮਚਾਰੀਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੇਵਾਮੁਕਤ ਚੀਫ਼ ਫਾਰਮੇਸੀ ਅਫਸਰਾਂ ਅਤੇ ਫਾਰਮੇਸੀ ਅਫਸਰਾਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੌਰਾਨ ਰਾਜਬੀਰ ਕੌਰ ਸੀਨੀਅਰ ਫਾਰਮੇਸੀ ਅਫਸਰ ਨੂੰ ਉਨ੍ਹਾਂ ਦੀ ਲੰਬੇ ਸਮੇਂ ਦੀ ਸ਼ਾਨਦਾਰ ਸੇਵਾ ਅਤੇ ਫਾਰਮੇਸੀ ਵਿਭਾਗ ਵਿੱਚ ਦਿੱਤੇ ਯੋਗਦਾਨ ਲਈ ਸੇਵਾਮੁਕਤੀ ਉਪਰੰਤ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਬਲਵਿੰਦਰ ਸਿੰਘ ਬਸਰਾ ਵੱਲੋਂ ਸਾਰੇ ਵਿਸ਼ੇਸ਼ ਬੁਲਾਰਿਆਂ, ਸੇਵਾਮੁਕਤ ਚੀਫ਼ ਫਾਰਮੇਸੀ ਅਫਸਰਾਂ, ਫਾਰਮੇਸੀ ਅਫਸਰਾਂ ਅਤੇ ਸਮੂਹ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।