- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਪਾਰਟੀ ਵਲੋ ਮਾਹਿਲਪੁਰ ਥਾਣੇ ਸਾਹਮਣੇ ਧਰਨਾ

ਸਤਨਾਮ ਲੋਈ, ਪੰਜਾਬੀ ਜਾਗਰਣ
ਮਾਹਿਲਪੁਰ : ਹਲਕਾ ਗੜ੍ਹਸ਼ੰਕਰ ’ਚ ਵੱਧ ਰਹੀ ਗੁੰਡਾਗਰਦੀ, ਗੈਂਗਸਟਰਵਾਦ ਅਤੇ ਚਿੱਟੇ ਦੀ ਹੋ ਰਹੀ ਸ਼ਰੇਆਮ ਵਿਕਰੀ ਨੂੰ ਲੈ ਕੇ ਸੀਨੀਅਰ ਕਾਂਗਰਸ ਆਗੂ ਪੰਕਜ ਕ੍ਰਿਪਾਲ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਨੇ ਥਾਣਾ ਮਾਹਿਲਪੁਰ ਦੇ ਸਾਹਮਣੇ ਧਰਨਾ ਦਿੱਤਾ ਅਤੇ ਪੰਜਾਬ ਦੀ ਮਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਕਿ ਗੁੰਡਾਗਰਦੀ ਗੈਂਗਸਟਰਵਾਦ ਅਤੇ ਚਿੱਟਾ ਵੇਚਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਪੰਕਜ ਕ੍ਰਿਪਾਲ ਨੇ ਕਿਹਾ ਕਿ ਮਾਹਿਲਪੁਰ ਅਤੇ ਗੜ੍ਹਸ਼ੰਕਰ ਦੇ ਪਿੰਡਾਂ ਵਿੱਚ ਕਦੇ ਕਿਤੇ ਅਤੇ ਕਦੇ ਕਿਤੇ ਗੋਲੀ ਚੱਲ ਜਾਂਦੀ ਹੈ। ਹਲਕਾ ਗੜਸ਼ੰਕਰ ਅਤੇ ਮਾਹਿਲਪੁਰ ਵਿਚ ਇਹ ਸਾਰਾ ਕੁੱਝ ਰਾਜਨੀਤੀਵਾਨਾਂ ਦੀ ਸ਼ਹਿ ’ਤੇ ਹੋ ਰਿਹਾ ਹੈ ਅਤੇ ਪੁਲਿਸ ਰਾਜਨੀਤੀਵਾਨਾਂ ਦੇ ਦਬਾਅ ਹੇਠਾਂ ਕੰਮ ਕਰ ਰਹੀ ਹੈ। ਪੁਲਿਸ ਗੁੰਡਾ ਅਨਸਰਾਂ ਨੂੰ ਹੱਥ ਪਾਉਣ ਤੋਂ ਡਰਦੀ ਹੈ। ਪੁਲਿਸ ਚਿੱਟਾ ਪੀਣ ਵਾਲਿਆਂ ਨੂੰ ਫੜ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੰਦੀ ਹੈ ਪਰ ਵੇਚਣ ਵਾਲਿਆਂ ਨੂੰ ਨਹੀਂ ਫੜਦੀ। ਪੁਲਿਸ ਦੀ ਨਾਲਾਇਕੀ ਕਾਰਨ ਅੱਜ ਗੜਸ਼ੰਕਰ ਅਤੇ ਮਾਹਿਲਪੁਰ ਵਿੱਚ ਗੁੰਡਾਗਰਦੀ ਇੰਨੀ ਵੱਧ ਗਈ ਹੈ ਕਿ ਲੋਕਾਂ ਦੀ ਕੋਈ ਵੀ ਸੁਰੱਖਿਆ ਨਹੀਂ ਰਹੀ। ਇਸ ਮੌਕੇ ਜ਼ੈਲਦਾਰ ਦਾਵਿੰਦਰ ਸਿੰਘ ਸੀਨੀਅਰ ਕਾਂਗਰਸ ਆਗੂ, ਬਲਵਿੰਦਰ ਬਿੱਟੂ ਜ਼ਿਲ੍ਹਾ ਪ੍ਰਧਾਨ ਐੱਸਸੀ ਸੈੱਲ ਕਾਂਗਰਸ ਹੁਸ਼ਿਆਰਪੁਰ ਨੇ ਕਿਹਾ ਕਿ ਨਸ਼ਿਆਂ ਦਾ ਤਾਂ ਹੜ੍ਹ ਆਇਆ ਹੋਇਆ ਹੈ। ਸਰਕਾਰ ਦੀ ਨਲਾਇਕੀ ਕਾਰਨ ਨਸ਼ਾ ਦਿਨੋਂ ਦਿਨ ਵੱਧ ਰਿਹਾ ਹੈ। ਇਸ ਮੌਕੇ ਜਗਤਾਰ ਸਿੰਘ ਸੰਗੋਵਾਲਿਆ ਡਾਇਰੈਕਟਰ ਸ਼ੂਗਰ ਮਿੱਲ, ਡਾ. ਰਾਜ ਕੁਮਾਰ ਦਦਿਆਲ, ਕੁਲਦੀਪ ਸਿੰਘ ਕੰਡਾ, ਦੇਸ ਰਾਜ, ਝਲਮਣ ਸਿੰਘ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ।