ਵਿਧਾਇਕ ਰਾਜਾ ਨੇ ਕੀਤਾ ਆਂਗਨਵਾੜੀ ਵਰਕਰਾਂ, ਹੈਲਪਰਾਂ ਤੇ ਸਖੀਆਂ ਦਾ ਸਨਮਾਨ ਵਿਧਾਇਕ ਰਾਜਾ ਨੇ ਕੀਤਾ ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਸਖੀਆਂ ਦਾ ਸਨਮਾਨ
Publish Date: Sat, 26 Sep 2026 05:32 PM (IST)
Updated Date: Sat, 26 Sep 2026 05:33 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਹਲਕੇ ਵਿੱਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਸਮੇਤ ਪੰਜਾਬ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਆਂਗਨਵਾੜੀ ਵਰਕਰਾਂ, ਹੈਲਪਰਾਂ, ਸਖੀਆਂ ਅਤੇ ਮਹਿਲਾ ਮੰਡਲ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਹਰਿਕ੍ਰਿਸ਼ਨ ਸੈਣੀ ਕੁੱਕੂ, ਉਪ ਪ੍ਰਧਾਨ ਨਰਿੰਦਰ ਕੌਰ, ਸੰਗਠਨ ਇੰਚਾਰਜ ਕੇਸ਼ਵ ਸਿੰਘ ਸੈਣੀ, ਬਲਾਕ ਸੰਮਤੀ ਚੇਅਰਮੈਨ ਸੁਖਵਿੰਦਰਜੀਤ ਸਿੰਘ ਝਾਵਰ, ਜ਼ਿਲ੍ਹਾ ਯੂਥ ਪ੍ਰਧਾਨ ਮਨਵੀਰ ਝਾਵਰ, ਕੌਂਸਲਰ ਪ੍ਰਵੀਨ ਖੰਨਾ, ਕੌਂਸਲਰ ਗੁਰਬਖਸ਼ ਕੌਰ, ਕੌਂਸਲਰ ਪਰਮਿੰਦਰ ਕੌਰ ਘੁੰਮਣ, ਕੌਂਸਲਰ ਮਨਜੀਤ ਕੌਰ, ਸਾਬਕਾ ਕੌਂਸਲਰ ਸੁਮਨ ਖੋਸਲਾ, ਲਖਵਿੰਦਰ ਸਿੰਘ ਮੁਲਤਾਨੀ, ਅਨਿਲ ਗੋਰਾ ਆਦਿ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਟਾਂਡਾ ਖੇਤਰ ਵਿੱਚ ਕਰੀਬ 65 ਹਜ਼ਾਰ ਔਰਤਾਂ ਦੇ ਫਾਰਮ ਭਰਵਾਉਣ ਵਿੱਚ ਇਨ੍ਹਾਂ ਵਰਕਰਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਮਾਗਮ ਦੌਰਾਨ ਆਂਗਨਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀ ਵਾਰ ਕਿਸੇ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਦੀ ਮਿਹਨਤ ਨੂੰ ਇਸ ਤਰ੍ਹਾਂ ਸਨਮਾਨ ਦਿੱਤਾ ਗਿਆ ਹੈ। ਇਸ ਮੌਕੇ ਕਮਲਜੀਤ ਕੌਰ, ਗੁਰਮੀਤ ਕੌਰ, ਰੇਖਾ ਰਾਣੀ, ਮਨਜੀਤ ਕੌਰ, ਨਿਰਮਲਜੀਤ ਕੌਰ, ਮਨਦੀਪ ਕੌਰ ਸਮੇਤ ਹੋਰ ਆਂਗਨਵਾੜੀ ਵਰਕਰ ਮੌਜੂਦ ਰਹੀਆਂ।