- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਕਨੇਡੀਅਨ ਦੇ 40ਵੇ ਸ਼ਹੀਦੀ ਦਿਵਸ ਮੌਕੇ ਸਮਾਗਮ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਸਪੋਰਟਸ ਕਲੱਬ, ਐੱਨਆਰਆਈਜ਼ ਅਤੇ ਪਿੰਡ ਲੰਗੇਰੀ ਵਾਸੀਆਂ ਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ਪਿੰਡ ਲੰਗੇਰੀ ਦੇ ਸਰਕਾਰੀ ਸਕੂਲ ਵਿਖੇ ਅਮਰ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਦਾ 40ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅਵਤਾਰ ਲੰਗੇਰੀ ਨੇ ਕਿਹਾ ਕਿ ਸ਼ਹੀਦ ਕੈਨੇਡੀਅਨ ਦੀ ਸ਼ਹਾਦਤ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਇਨਕਲਾਬੀ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕਿਸਾਨ ਆਗੂ ਤਲਵਿੰਦਰ ਹੀਰ ਨੇ ਕਿਹਾ ਕਿ ਸਾਡਾ ਦੇਸ਼ ਯੂਰਪ ਤੋਂ ਘੱਟ ਨਹੀ, ਹਾਕਮਾਂ ਦੀ ਬਦਨੀਤੀ ਕਾਰਨ ਹੀ ਦੇਸ਼ ਦੀ ਜਵਾਨੀ ਵਿਦੇਸ਼ਾਂ ਵੱਲ ਮੂੰਹ ਕਰੀ ਬੈਠੀ ਹੈ। ਇਸ ਮੌਕੇ ਅਵਤਾਰ ਲੰਗੇਰੀ ਵੱਲੋਂ ਮਜ਼ਦੂਰਾਂ ਕਿਸਾਨਾਂ ਦੁਕਾਨਦਾਰਾਂ ਔਰਤਾਂ ਬਜ਼ੁਰਗਾਂ, ਛੋਟੇ ਸਨਅਤੀ ਕਾਮਿਆਂ ਦੀਆਂ ਮੁਸੀਬਤਾਂ ਨੂੰ ਸੰਬੋਧਤ ਹੁੰਦਿਆਂ ਇਨਕਲਾਬੀ ਗੀਤ ਪੇਸ਼ ਕੀਤੇ। ਗੁਰਭਜਨ ਸਿੰਘ ਸੰਘਾ ਬੈਲਜ਼ੀਅਮ ਜਨਰਲ ਸਕੱਤਰ ਮਨਜੀਤ ਲਾਲੀ ਯਾਦਗਾਰੀ ਕਮੇਟੀ ਪਿੰਡ ਲੰਗੇਰੀ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਸਮਾਗਮ ਵਿਚ ਇੰਸਪੈਕਟਰ ਸੁਖਦੇਵ ਸਿੰਘ ਸੰਘਾ, ਅੰਮ੍ਰਿਤਪਾਲ ਸਿੰਘ ਸੰਘਾ, ਪ੍ਰਵੀਨ ਕੁਮਾਰ ਮਾਹਿਲਪੁਰ, ਜਸਵਿੰਦਰ ਸਿੰਘ ਦੋਹਲਰੋਂ, ਸੂਰਜ ਖਾਨਪੁਰ, ਸੁਖਦੇਵ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਹੌਲਦਾਰ ਜੋਗਿੰਦਰ ਸਿੰਘ, ਰੇਨੂ ਮਨਰੇਗਾ ਆਗੂ, ਗਗਨ ਪ੍ਰੀਤ ਦਿਓਲ, ਬਲਜੀਤ ਕੌਰ ਸਮੇਤ ਇਲਾਕੇ ਮਾਹਿਲਪੁਰ ਤੋਂ ਹੋਰ ਨਾਮਵਰ ਸ਼ਖ਼ਸੀਅਤਾਂ ਵੱਲੋਂ ਹਿੱਸਾ ਲਿਆ ਗਿਆ।