- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਮੁਕਤ ਪੰਜਾਬ ਜਾਗਰੂਕਤਾ ਯਾਤਰਾ ਦਾ ਭਾਜਪਾ ਆਗੂਆਂ ਵੱਲੋਂ ਸਵਾਗਤ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਜਾਗਰੂਕਤਾ ਯਾਤਰਾ’ ਦੇ ਹਰਿਆਣਾ ਦੇ ਰਾਮਲੀਲਾ ਮੈਦਾਨ ਵਿਖੇ ਪਹੁੰਚਣ ’ਤੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਅਤੇ ਨਸ਼ਾ ਮੁਕਤੀ ਯਾਤਰਾ ਦੇ ਇੰਚਾਰਜ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਯਾਤਰਾ ਵਿੱਚ ਰਾਜ ਸਭਾ ਮੈਂਬਰ ਤਰੁਣ ਚੁੱਘ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਜ਼ਿਲ੍ਹਾ ਪ੍ਰਧਾਨ ਨਿਤਿਨ ਗੁਪਤਾ ‘ਨੰਨੂ’, ਸੂਬਾ ਸਕੱਤਰ ਮੀਨੂ ਸੇਠੀ ਅਤੇ ਕਰਮਜੀਤ ਸਿੰਘ ਬਬਲੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਤਰੁਣ ਚੁੱਘ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਿਰਫ਼ ਦਾਅਵੇ ਕਰਨ ਦੀ ਬਜਾਏ ਆਗੂਆਂ ਅਤੇ ਜਨ ਪ੍ਰਤੀਨਿਧੀਆਂ ਨੂੰ ਖੁਦ ਅੱਗੇ ਆ ਕੇ ਜਵਾਬਦੇਹੀ ਨਿਭਾਉਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਲਿਆ ਸੰਕਲਪ ਹੁਣ ਜਲਦੀ ਹੀ ਪੂਰਾ ਹੋਵੇਗਾ। ਅਵਿਨਾਸ਼ ਰਾਏ ਖੰਨਾ ਅਤੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਨੇ ਕਿਹਾ ਕਿ ਭਾਜਪਾ ਨੌਜਵਾਨ ਪੀੜ੍ਹੀ ਨੂੰ ਬਰਬਾਦ ਹੁੰਦੇ ਨਹੀਂ ਦੇਖਣਾ ਚਾਹੁੰਦੀ, ਕਿਉਂਕਿ ਨੌਜਵਾਨ ਵਰਗ ਹੀ ਦੇਸ਼ ਦਾ ਉੱਜਵਲ ਭਵਿੱਖ ਹੈ। ਅਸ਼ੋਕ ਪੁਰੀ ਨੇ ਨਸ਼ਾ ਮੁਕਤੀ ’ਤੇ ਨਾਟਕ ਪੇਸ਼ ਕਰਕੇ ਪੰਜਾਬ ਦੀ ਦਰਦ ਭਰੀ ਦਾਸਤਾਨ ਬਿਆਨ ਕੀਤੀ। ਇਸ ਮੌਕੇ ਮੰਡਲ ਪ੍ਰਧਾਨ ਮੁਨੀਸ਼ ਵਸ਼ਿਸ਼ਠ, ਭਾਜਪਾ ਦੇ ਨਗਰ ਕੌਂਸਲਰ ਰਾਜੀਵ ਕਪਿਲਾ, ਭਾਜਪਾ ਆਗੂ ਚੰਦਰ ਪ੍ਰਕਾਸ਼ ਬੱਲੀ, ਸਾਬਕਾ ਮੰਡਲ ਪ੍ਰਧਾਨ ਅਜੈ ਚੋਪੜਾ, ਮੰਡਲ ਉਪ ਪ੍ਰਧਾਨ ਤਜਿੰਦਰ ਘਈ, ਭਾਜਪਾ ਆਗੂ ਸ਼ੰਭੂ ਨਾਥ ਭਾਰਤੀ, ਭਾਜਪਾ ਵਰਕਰ ਸਮੇਤ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।