ਬਲਾਕ ਪੱਧਰੀ ਤਿੰਨ ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ ਬਲਾਕ ਪੱਧਰੀ ਤਿੰਨ ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ
Publish Date: Sat, 26 Sep 2026 03:46 PM (IST)
Updated Date: Sat, 26 Sep 2026 03:48 PM (IST)
ਰਾਜਾ ਸਿੰਘ ਪੱਟੀ/ਸਤਨਾਮ ਲੋਈ, ਪੰਜਾਬੀ ਜਾਗਰਣ ਚੱਬੇਵਾਲ/ਮਾਲਪੁਰ : ਬਲਾਕ ਪੱਧਰੀ ਤਿੰਨ ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਬੀਪੀਈਓ ਚਰਨਜੀਤ ਸਿੱਧੂ ਅਤੇ ਬੀਐੱਨਓ ਸੰਜੀਵ ਵਸ਼ਿਸ਼ਟ ਦੀ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਭੂਨੋ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਛੇ ਕਲੱਸਟਰਾਂ ਦੇ 54 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਲੜਕਿਆਂ ਦੇ ਖੇਡ ਮੁਕਾਬਲਿਆਂ ਚ ਖੋ-ਖੋ ਵਿੱਚ ਜੱਲੋਵਾਲ ਸੈਂਟਰ ਸਕੂਲ, ਰੱਸਾਕਸ਼ੀ ਵਿੱਚ ਜੱਲੋਵਾਲ ਸੈਂਟਰ ਸਕੂਲ, ਗੋਲਾ ਸੁੱਟਣਾ ਵਿੱਚ ਭਾਮ ਸੈਂਟਰ ਸਕੂਲ, ਫੁੱਟਬਾਲ ਵਿੱਚ ਦਾਦੂਵਾਲ ਸੈਂਟਰ, ਕਬੱਡੀ ਵਿੱਚ ਸਰਹਾਲਾ ਕਲਾਂ ਸੈਂਟਰ, ਲੰਬੀ ਛਾਲ ਵਿੱਚ ਦਾਦੂਵਾਲ ਤੇ ਸਰਹਾਲਾ ਸੈਂਟਰ ਅਤੇ ਕੁਸ਼ਤੀਆਂ ਵਿਚ ਸਰਹਾਲਾ ਕਲਾਂ ਸੈਂਟਰ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੌੜਾਂ 100 ਮੀਟਰ ਵਿੱਚ ਰਾਜੂ ਨੌਨੀਤਪੁਰ ਸਕੂਲ, 200 ਮੀਟਰ ਵਿੱਚ ਅਤੁਲ ਬਡੇਲ ਭਾਮ ਸਕੂਲ ਅਤੇ 400 ਮੀਟਰ ਵਿੱਚ ਪ੍ਰਮੋਦ ਬਾੜੀਆਂ ਕਲਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦਾ ਪ੍ਰਬੰਧ ਕਰਮਜੀਤ ਕੌਰ ਸਹੋਤਾ ਸਕੂਲ ਇੰਚਾਰਜ ਭੁੰਨੋ, ਗੁਰਜੰਟ ਸਿੰਘ, ਹਰਪ੍ਰੀਤ ਸਿੰਘ, ਸ਼ਿਵਾਨੀ, ਅਮਨਦੀਪ ਅਤੇ ਕੰਚਨ ਵੱਲੋਂ ਕੀਤਾ ਗਿਆ। ਇਹਨਾਂ ਖੇਡ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਕੋਚ ਸਰਬਜੀਤ ਸਿੰਘ, ਸਰਦਾਰਾ ਸਿੰਘ, ਪ੍ਰਵੇਸ਼ ਕੁਮਾਰ, ਉਪਕਾਰ ਸਿੰਘ, ਹਰਮਿੰਦਰ ਸਿੰਘ ਅਤੇ ਕੁਲਵਿੰਦਰ ਕੌਰ, ਜਸਪ੍ਰੀਤ ਅਤੇ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣਾਂ ਨੇ ਭਰਪੂਰ ਸਹਿਯੋਗ ਦਿੱਤਾ। ਬੱਚਿਆਂ ਨੂੰ ਇਨਾਮਾਂ ਦੀ ਵੰਡ ਬੀਐੱਨਓ ਸੰਜੀਵ ਵਸ਼ਿਸ਼ਟ ਅਤੇ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਉਪਕਾਰ ਸਿੰਘ ਅਤੇ ਪਵਨਵੀਰ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਰਾਕੇਸ਼ ਕੋਥੇਰੀਆ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਸਤਪਾਲ, ਪਰਮਜੀਤ, ਇੰਦਰਜੀਤ, ਜਸਵਿੰਦਰ, ਕੁਲਦੀਪ ਕੌਰ, ਸੰਦੀਪ ਰਾਣੀ, ਸੁਰੇਖਾ ਰਾਣੀ ਆਦਿ ਅਧਿਆਪਕ ਹਾਜ਼ਰ ਸਨ।