- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਪੁਰ 02 ਬਲਾਕ ਪੱਧਰੀ ਤਿੰਨ ਦਿਨਾਂ ਪ੍ਰਾਇਮਰੀ ਖੇਡਾਂ ਸ਼ੁਰੂ

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਮਹਿਲਪੁਰ ਦੇ ਬਲਾਕ ਪੱਧਰੀ ਤਿੰਨ ਦਿਨਾਂ ਪ੍ਰਾਇਮਰੀ ਖੇਡਾਂ ਬੀਪੀਓ ਚਰਨਜੀਤ ਸਿੱਧੂ ਅਤੇ ਬੀਐੱਨਓ ਸੰਜੀਵ ਵਿਸ਼ਿਸ਼ਟ ਦੀ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਭੂਨੋ ਵਿਖੇ ਸ਼ੁਰੂ ਕਰਵਾਈਆਂ ਗਈਆਂ, ਜਿਸ ਵਿੱਚ 54 ਸਕੂਲਾਂ ਦੇ ਛੇ ਕਲਾਸਟਰ ਬਣਾਏ ਗਏ। ਖੇਡਾਂ ਦੇ ਪਹਿਲੇ ਦਿਨ 150 ਦੇ ਕਰੀਬ ਲੜਕੀਆਂ ਨੇ ਹਿੱਸਾ ਲਿਆ, ਜਿਸ ਵਿੱਚ ਫੁੱਟਬਾਲ, ਕਬੱਡੀ, ਖੋ ਖੋ, ਬੈਡਮਿੰਟਨ, ਆਦਿ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਲਸਟਰ ਇੰਚਾਰਜ ਕੁਲਦੀਪ ਕੌਰ, ਸੁਰੇਖਾ ਰਾਣੀ, ਸੰਦੀਪ ਰਾਣੀ, ਜਸਪ੍ਰੀਤ, ਮਨਜੀਤ ਸਿੰਘ ਦੀ ਅਗਵਾਈ ਵਿੱਚ ਟੀਮਾਂ ਸ਼ਾਮਲ ਹੋਈਆਂ। ਟੂਰਨਾਮੈਂਟ ਦਾ ਪ੍ਰਬੰਧ ਕਰਮਜੀਤ ਕੌਰ ਸਰੋਤਾ ਸਕੂਲ ਇੰਚਾਰਜ ਭੁੰਨੋ, ਗੁਰਜੰਟ ਸਿੰਘ, ਹਰਪ੍ਰੀਤ ਸਿੰਘ, ਸ਼ਿਵਾਨੀ, ਅਮਨਦੀਪ ਅਤੇ ਕੰਚਨ ਵੱਲੋਂ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਫੁੱਟਬਾਲ ਵਿੱਚ ਕਲਾਸਟਰ ਭਾਮ, ਕਬੱਡੀ ਵਿੱਚ ਸਰਹਾਲਾ ਕਲਾ, ਖੋਖੋ ਵਿੱਚ ਦਾਦੂਵਾਲ, ਬੈਡਮਿੰਟਨ ਵਿੱਚ ਬਾੜੀਆਂ ਕਲਾਂ ਦੀਆਂ ਲੜਕੀਆਂ ਜੇਤੂ ਰਹੀਆਂ। ਇਸ ਮੌਕੇ ਬਲਾਕ ਕੋਚ ਸਰਬਜੀਤ ਸਿੰਘ, ਪ੍ਰਵੇਸ਼ ਕੁਮਾਰ, ਮਨਜੀਤ ਸਿੰਘ, ਕੁਲਵਿੰਦਰ ਕੌਰ, ਸਰਦਾਰ ਸਿੰਘ ਅਤ ਹੋਰ ਸ਼ਾਮਲ ਹੋਏ। ਇਸ ਮੌਕੇ ਐੱਨਆਰਆਈ ਬਲਵੀਰ ਸਿੰਘ ਜਰਮਨ ਅਤੇ ਅਵਤਾਰ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।