- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਕਾਲਜ ਵਿਖੇ ਫ੍ਰੈਸ਼ਰਜ਼ ਪਾਰਟੀ ‘ਆਗਾਜ਼’ 2026 ਦਾ ਆਯੋਜਨ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਬੀਐੱਸਸੀ ਮੈਡੀਕਲ ਦੇ ਵਿਦਿਆਰਥੀਆਂ ਵੱਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫ੍ਰੈਸ਼ਰਜ਼ ਪਾਰਟੀ ‘ਆਗਾਜ਼’ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਸਵਿਤਾ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ। ਇਸ ਉਪਰੰਤ ਬੀਐੱਸਸੀ ਮੈਡੀਕਲ ਸਮੈਸਟਰ-1 ਦੇ ਵਿਦਿਆਰਥੀਆਂ ਵੱਲੋਂ ਰੈਂਪ ਵਾਕ ਪੇਸ਼ ਕੀਤੀ ਗਈ, ਜਿਸ ਦਾ ਮੁਲਾਂਕਣ ਸਹਾਇਕ ਪ੍ਰੋਫੈਸਰ ਹਰਜਿੰਦਰ ਪਾਲ ਸਿੰਘ, ਪ੍ਰਿਆ ਸ਼ਰਮਾ, ਪ੍ਰਵਾਲ ਸ਼ਰਮਾ ਅਤੇ ਮੁਨੀਸ਼ ਦੇਵ ਨੇ ਕੀਤਾ। ਸੱਭਿਆਚਾਰਕ ਪ੍ਰੋਗਰਾਮ ਵਿੱਚ ਗਰੁੱਪ ਡਾਂਸ, ਸੋਲੋ ਡਾਂਸ, ਗੀਤ ਅਤੇ ਹਰਜਿੰਦਰ ਪਾਲ ਸਿੰਘ ਤੇ ਸੂਰਜ ਕੁਮਾਰ ਵੱਲੋਂ ਵਿਸ਼ੇਸ਼ ਪੇਸ਼ਕਾਰੀਆਂ ਸ਼ਾਮਲ ਸਨ। ਪ੍ਰੋਗਰਾਮ ਦੀ ਐਂਕਰਿੰਗ ਭਾਵਨਾ, ਤਰਨਮੀਤ ਥਿਆੜਾ ਅਤੇ ਬੇਨਿਕਾ ਭੱਟੀ ਨੇ ਕੀਤੀ। ਵੱਖ-ਵੱਖ ਖਿਤਾਬਾਂ ਵਿੱਚ ਹਰਲੀਨ ਕੌਰ-ਮਿਸ ਫ੍ਰੈਸ਼ਰ, ਜਸਜੋਬਨ ਸਿੰਘ-ਮਿਸਟਰ ਫ੍ਰੈਸ਼ਰ, ਸੰਜਨਾ-ਮਿਸ ਚਾਰਮਿੰਗ, ਅੰਸ਼-ਮਿਸਟਰ ਹੈਂਡਸਮ ਅਤੇ ਦੀਪਤੀ ਤੇ ਸਕਸ਼ਮ-ਸਟਾਰਜ਼ ਆਫ਼ ਦਿ ਈਵ ਚੁਣੇ ਗਏ। ਇਸ ਮੌਕੇ ਰੰਜਨਾ ਜੀਡ, ਸੂਰਜ ਕੁਮਾਰ, ਪ੍ਰਭਜੋਤ ਕੌਰ, ਸੰਦੀਪ ਕੌਰ, ਮਦਨ ਪਾਲ ਸਿੰਘ, ਗੁਰਜੀਤ ਸਿੰਘ ਅਤੇ ਜੀਵਨ ਸਿੰਘ ਸਮੇਤ ਲੈਬਾਰਟਰੀ ਸਟਾਫ਼ ਗੁਰਿੰਦਰ ਪਾਲ ਕੌਰ ਅਤੇ ਨੀਲਮ ਵੀ ਹਾਜ਼ਰ ਸਨ।